ਕਲਕੱਤਾ ਕਤਲ ਮਾਮਲੇ ’ਚ ਦੋ ਹੋਰ ਨਾਮਜ਼ਦ
ਇਸ ਕਸਬੇ ਦੀ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦੇ 4 ਅਕਤੂਬਰ ਨੂੰ ਕੀਤੇ ਕਤਲ ਪਿੱਛੋਂ ਪੁਲੀਸ ਨੇ ਦੋ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲੀਸ ਨੇ ਸੁਖਵਿੰਦਰ ਕਲਕੱਤਾ ਦੇ ਭਰਾ ਸੁਖਜੀਤ ਸਿੰਘ ਦੀ ਦਰਖ਼ਾਸਤ ’ਤੇ...
Advertisement
ਇਸ ਕਸਬੇ ਦੀ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦੇ 4 ਅਕਤੂਬਰ ਨੂੰ ਕੀਤੇ ਕਤਲ ਪਿੱਛੋਂ ਪੁਲੀਸ ਨੇ ਦੋ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲੀਸ ਨੇ ਸੁਖਵਿੰਦਰ ਕਲਕੱਤਾ ਦੇ ਭਰਾ ਸੁਖਜੀਤ ਸਿੰਘ ਦੀ ਦਰਖ਼ਾਸਤ ’ਤੇ ਹਰਜਿੰਦਰ ਸਿੰਘ ਉਰਫ਼ ਜਿੰਦਰ ਵਾਸੀ ਸ਼ਹਿਣਾ ਅਤੇ ਗੁਰਦੀਪ ਦਾਸ ਦੀਪੀ ਬਾਵਾ ਵਾਸੀ ਸ਼ਹਿਣਾ ਨੂੰ ਨਾਮਜ਼ਦ ਕੀਤਾ ਸੀ ਅਤੇ ਗ੍ਰਿਫ਼ਤਾਰ ਵੀ ਕਰ ਲਿਆ ਸੀ। ਪੁਲੀਸ ਨੇ ਹੁਣ ਹਰਜਿੰਦਰ ਸਿੰਘ ਉਰਫ਼ ਜਿੰਦਰ ਤੋਂ ਕੀਤੀ ਪੁੱਛ-ਪੜਤਾਲ ਦੇ ਆਧਾਰ ’ਤੇ ਗੁਰਜਿੰਦਰ ਸਿੰਘ ਉਰਫ਼ ਪਪਲੂ ਸ਼ਹਿਣਾ ਨੂੰ ਵੀ ਪਿਸਤੌਲ ਲਿਆਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਸ਼ਹਿਣਾ ਪੁਲੀਸ ਨੇ ਹੁਸਨਪ੍ਰੀਤ ਸਿੰਘ ਵਾਸੀ ਦਿਆਲਗੜ੍ਹ ਸੰਗਰੂਰ ਅਤੇ ਰਮਨਦੀਪ ਸਿੰਘ ਪਟਵਾਰੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸ਼ਹਿਣਾ ਦੇ ਐੱਸ ਐੱਚ ਓ ਗੁਰਮੰਦਰ ਸਿੰਘ ਨੇ ਦੱਸਿਆ ਕਿ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ।
Advertisement
Advertisement