ਪਿੱਕਅਪ ਦੀ ਲਪੇਟ ਵਿੱਚ ਆਉਣ ਕਾਰਨ ਦੋ ਪਰਵਾਸੀ ਮਜ਼ਦੂਰ ਹਲਾਕ
ਹਾਈਵੇਅ ’ਤੇ ਬੀਤੀ ਰਾਤ ਘੁੰਨਸ ਦੇ ਗੰਦੇ ਨਾਲੇ ਕੋਲ ਬੱਕਰੀਆਂ ਲਿਜਾ ਰਹੀ ਤੇਜ਼ ਰਫ਼ਤਾਰ ਪਿੱਕਅਪ ਗੱਡੀ ਅੱਗੇ ਆਵਾਰਾ ਪਸ਼ੂ ਆਉਣ ਕਾਰਨ ਦੋ ਪਰਵਾਸੀ ਮਜ਼ਦੂਰ ਹਲਾਕ ਹੋ ਗਏ। ਪ੍ਰਾਪਤ ਜਾਣਕਾਰੀ ਪਰਵਾਸੀ ਮਜ਼ਦੂਰ ਸੁਨੀਲ ਸ਼ਾਹ ਪੁੱਤਰ ਦੂਲੋ ਸ਼ਾਹ ਅਤੇ ਪ੍ਰਕਾਸ਼ ਚੰਦ ਪੁੱਤਰ...
Advertisement
ਹਾਈਵੇਅ ’ਤੇ ਬੀਤੀ ਰਾਤ ਘੁੰਨਸ ਦੇ ਗੰਦੇ ਨਾਲੇ ਕੋਲ ਬੱਕਰੀਆਂ ਲਿਜਾ ਰਹੀ ਤੇਜ਼ ਰਫ਼ਤਾਰ ਪਿੱਕਅਪ ਗੱਡੀ ਅੱਗੇ ਆਵਾਰਾ ਪਸ਼ੂ ਆਉਣ ਕਾਰਨ ਦੋ ਪਰਵਾਸੀ ਮਜ਼ਦੂਰ ਹਲਾਕ ਹੋ ਗਏ। ਪ੍ਰਾਪਤ ਜਾਣਕਾਰੀ ਪਰਵਾਸੀ ਮਜ਼ਦੂਰ ਸੁਨੀਲ ਸ਼ਾਹ ਪੁੱਤਰ ਦੂਲੋ ਸ਼ਾਹ ਅਤੇ ਪ੍ਰਕਾਸ਼ ਚੰਦ ਪੁੱਤਰ ਰਾਜੋ ਸ਼ਾਹ ਪੂਰਨੀਆ ਜ਼ਿਲ੍ਹਾ (ਬਿਹਾਰ) ਬੱਚੇ ਅਮਨ ਪੁੱਤਰ ਸੁਨੀਲ ਸ਼ਾਹ ਨੂੰ ਦਵਾਈ ਦਿਵਾ ਕੇ ਆ ਰਹੇ ਸਨ। ਉਹ ਲਿੰਕ ਰੋਡ ਤੋਂ ਉਤਰ ਕੇ ਹਾਈਵੇਅ ’ਤੇ ਚੜ੍ਹੇ ਤਾਂ ਤਪਾ ਤੋਂ ਤੇਜ਼ ਰਫ਼ਤਾਰ ਪਿੱਕਅਪ ਗੱਡੀ ਨੇ ਉਨ੍ਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਹਾਦਸੇ ’ਚ ਦੋਵੇਂ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਬੱਚਾ ਅਮਨ ਕੁਮਾਰ ਗੰਭੀਰ ਜ਼ਖਮੀ ਹੋ ਗਿਆ। ਇਸ ਹਾਦਸੇ ’ਚ ਤਿੰਨ ਬੱਕਰੀਆਂ ਅਤੇ ਆਵਾਰਾ ਪਸ਼ੂ ਦੀ ਵੀ ਮੌਤ ਹੋ ਗਈ। ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਜ਼ਖਮੀ ਬੱਚੇ ਨੂੰ ਹਸਪਤਾਲ ਭਰਤੀ ਕਰਵਾਇਆ।
Advertisement
Advertisement