ਮਿੰਨੀ ਬੱਸ ਦੀ ਟੱਕਰ ਕਾਰਨ ਦੋ ਹਲਾਕ
ਪਿੰਡ ਰਾਮਪੁਰ ਮੰਡੇਰ ਵਿੱਚ ਮਿੰਨੀ ਬੱਸ ਦੀ ਟੱਕਰ ਕਾਰਨ ਦੋ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਗਈ। ਬੋਹਾ ਪੁਲੀਸ ਨੇ ਪੀ ਆਰ ਟੀ ਸੀ ਦੀ ਮਿੰਨੀ ਬੱਸ ਦੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।...
Advertisement
ਪਿੰਡ ਰਾਮਪੁਰ ਮੰਡੇਰ ਵਿੱਚ ਮਿੰਨੀ ਬੱਸ ਦੀ ਟੱਕਰ ਕਾਰਨ ਦੋ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਗਈ। ਬੋਹਾ ਪੁਲੀਸ ਨੇ ਪੀ ਆਰ ਟੀ ਸੀ ਦੀ ਮਿੰਨੀ ਬੱਸ ਦੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲੀਸ ਅਨੁਸਾਰ ਮੁਦੱਈ ਗੁਲਾਬ ਰਾਮ ਵਾਸੀ ਰਾਮਪੁਰ ਮੰਡੇਰ ਨੇ ਪੁਲੀਸ ਨੂੰ ਆਪਣੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਪਿਤਾ ਮਿਲਖਾ ਰਾਮ ਅਤੇ ਅਜੈ ਕੁਮਾਰ ਮੋਟਰਸਾਈਕਲ ਪੀਬੀ 44 ਏ 9395 ’ਤੇ ਬੁਢਲਾਡਾ ਤੋਂ ਵਾਪਸ ਆ ਰਹੇ ਸਨ, ਜਦੋਂ ਉਹਪਿੰਡ ਰਾਮਪੁਰ ਮੰਡੇਰ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਪੀ ਆਰ ਟੀ ਸੀ ਮਿੰਨੀ ਬੱਸ ਨੇ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਦੋਵਾਂ ਦੀ ਮੌਕੇ ’ਤੇ ਮੌਤ ਹੋ ਗਈ। ਜਾਂਚ ਅਧਿਕਾਰੀ ਏ ਐੱਸ ਆਈ ਜਗਮੇਲ ਸਿੰਘ ਨੇ ਦੱਸਿਆ ਕਿ ਬੱਸ ਚਾਲਕ ਜਗਦੀਪ ਸਿੰਘ ਵਾਸੀ ਦਾਤੇਵਾਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement
