ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁਲੀਸ ਮੁਕਾਬਲੇ ਵਿੱਚ ਦੋ ਗੈਂਗਸਟਰ ਜ਼ਖ਼ਮੀ

ਇੱਕ ਸਹੀ ਸਲਾਮਤ ਕਾਬੂ; ਨਾਕੇ ’ਤੇ ਰੁਕਣ ਦੀ ਥਾਂ ਭੱਜਣ ਦੀ ਕੋਸ਼ਿਸ਼
ਫਿਰੋੋਜ਼ਪੁਰ ਸਿਵਲ ਹਸਪਤਾਲ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ।
Advertisement

ਸੰਜੀਵ ਹਾਂਡਾ

ਫ਼ਿਰੋਜ਼ਪੁਰ, 26 ਅਪਰੈਲ

Advertisement

ਸਥਾਨਕ ਪੁਲੀਸ ਨਾਲ ਅੱਜ ਦੇਰ ਸ਼ਾਮ ਮੁਕਾਬਲੇ ’ਚ ਦੋ ਗੈਂਗਸਟਰ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋ ਗਏ ਜਦਕਿ ਇੱਕ ਨੂੰ ਸਹੀ ਸਲਾਮਤ ਕਾਬੂ ਕਰ ਲਿਆ ਗਿਆ। ਦੋਵਾਂ ਨੂੰ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਮੰਗਲਵਾਰ ਨੂੰ ਸ਼ਹਿਰ ਵਿੱਚ ਵਾਪਰੇ ਦੂਹਰੇ ਕਤਲ ਕਾਂਡ ਅਤੇ ਇਸ ਤੋਂ ਅਗਲੇ ਦਿਨ ਨਗਰ ਕੌਂਸਲਰ ’ਤੇ ਗੋਲੀਆਂ ਚਲਾਉਣ ਦੀਆਂ ਵਾਰਦਾਤਾਂ ਵਿੱਚ ਇਹ ਮੁਲਜ਼ਮ ਕਥਿਤ ਤੌਰ ’ਤੇ ਸ਼ਾਮਲ ਸਨ। ਮੁਕਾਬਲਾ ਛਾਉਣੀ ਸਥਿਤ ਸੱਤ ਨੰਬਰ ਚੁੰਗੀ ਤੋਂ ਸ਼ਮਸ਼ਾਨਘਾਟ ਨੂੰ ਜਾਂਦੀ ਸੜਕ ’ਤੇ ਹੋਇਆ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਸ਼ੱਕੀ ਇਸ ਖੇਤਰ ਵਿੱਚ ਘੁੰਮ ਰਹੇ ਹਨ ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਹਨ। ਮਗਰੋਂ ਪੁਲੀਸ ਨੇ ਚੌਕ ਵਿੱਚ ਨਾਕਾ ਲਾਇਆ। ਇਸ ਦੌਰਾਨ ਮੂੰਹ ਢਕੇ ਤਿੰਨ ਨੌਜਵਾਨ ਮੋਟਰਸਾਈਕਲ ’ਤੇ ਆਏ ਅਤੇ ਰੁਕਣ ਦਾ ਇਸ਼ਾਰਾ ਕਰਨ ਦੇ ਬਾਵਜੂਦ ਉਨ੍ਹਾਂ ਸ਼ਮਸ਼ਾਨਘਾਟ ਨੂੰ ਜਾਂਦੀ ਸੜਕ ਵੱਲ ਭੱਜਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਜਦੋਂ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਮੁਲਜ਼ਮਾਂ ਨੇ ਪੁਲੀਸ ’ਤੇ ਗੋਲੀ ਚਲਾ ਦਿੱਤੀ। ਜਵਾਬੀ ਫਾਇਰਿੰਗ ਵਿੱਚ ਦੋ ਮੁਲਜ਼ਮ ਜ਼ਖ਼ਮੀ ਹੋ ਗਏ ਜਦਕਿ ਇੱਕ ਨੂੰ ਸਹੀ ਸਲਾਮਤ ਕਾਬੂ ਕਰ ਲਿਆ। ਜ਼ਖ਼ਮੀ ਮੁਲਜ਼ਮਾਂ ਦੀ ਪਛਾਣ ਜਸ਼ਨ ਅਤੇ ਕ੍ਰਿਸ਼ ਵਜੋਂ ਹੋਈ, ਜਦੋਂਕਿ ਤੀਜੇ ਦੀ ਪਛਾਣ ਕਾਲੀ ਵਜੋਂ ਹੋਈ। ਤਿੰਨੋਂ ਮੁਲਜ਼ਮ ਸ਼ਹਿਰ ਦੀ ਬਸਤੀ ਗੋਲ ਬਾਗ ਦੇ ਵਾਸੀ ਹਨ।

ਗੋਲੀ ਚਲਾ ਕੇ ਭੱਜਿਆ ਮੁਲਜ਼ਮ ਮੁਕਾਬਲੇ ’ਚ ਜ਼ਖ਼ਮੀ

ਜਲਾਲਾਬਾਦ (ਮਲਕੀਤ ਸਿੰਘ ਟੋਨੀ ਛਾਬੜਾ): ਅੱਜ ਦੁਪਹਿਰ ਸਥਾਨਕ ਲੱਲਾ ਬਸਤੀ ਵਿੱਚ ਲੜਾਈ ਦੌਰਾਨ ਫਾਇਰ ਕਰ ਕੇ ਭੱਜੇ ਮੁਲਜ਼ਮ ਦਾ ਦੇਰ ਸ਼ਾਮ ਪੁਲੀਸ ਨਾਲ ਮੁਕਾਬਲਾ ਹੋ ਗਿਆ। ਮੁਲਜ਼ਮ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮੁਲਜ਼ਮ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਬਾਦਲ ਕੇ ਉਤਾੜ ਵਜੋਂ ਹੋਈ। ਡੀਐੱਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੁਪਹਿਰ ਨੂੰ ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਗਿਆ ਸੀ। ਸ਼ਾਮ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਮੋਟਰਸਾਈਕਲ ’ਤੇ ਸ਼ਹਿਰ ਵਿੱਚ ਘੁੰਮ ਰਿਹਾ ਹੈ। ਮਗਰੋਂ ਪਿੱਛਾ ਕਰਦਿਆਂ ਮੁਲਜ਼ਮ ਨੂੰ ਮੰਨੇ ਵਾਲਾ ਰੋਡ ’ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲੀਸ ’ਤੇ ਗੋਲੀ ਚਲਾ ਦਿੱਤੀ। ਜਵਾਬੀ ਫਾਇਰਿੰਗ ਵਿੱਚ ਉਹ ਜ਼ਖ਼ਮੀ ਹੋ ਗਿਆ। ਮੁਲਜ਼ਮ ਕੋਲੋਂ ਪਿਸਤੌਲ ਅਤੇ ਕੁਝ ਚੱਲੇ ਹੋਏ ਰੌਂਦ ਵੀ ਮਿਲੇ ਹਨ।

Advertisement
Show comments