ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੁਲੀਸ ਮੁਕਾਬਲੇ ’ਚ ਦੋ ਗੈਂਗਸਟਰ ਜ਼ਖ਼ਮੀ; ਚਾਰ ਗ੍ਰਿਫ਼ਤਾਰ

ਗ੍ਰਿਫ਼ਤਾਰ ਮੁਲਜ਼ਮਾਂ ’ਚ ਥਾਣਾ ਚੋਹਲਾ ਸਾਹਿਬ ਦਾ ਮੁਨਸ਼ੀ ਸ਼ਾਮਲ; ਨਸ਼ੇ ਖਾਤਰ ਗੈਂਗਸਟਰਾਂ ਨੂੰ ਦਿੱਤਾ ਆਪਣਾ ਸਰਵਿਸ ਰਿਵਾਲਵਰ
ਤਰਨ ਤਾਰਨ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਗੈਂਗਸਟਰ|
Advertisement

ਗੁਰਬਖ਼ਸ਼ਪੁਰੀ

ਤਰਨ ਤਾਰਨ, 25 ਦਸੰਬਰ

Advertisement

ਮੰਡ ਖੇਤਰ ਵਿੱਚ ਬੀਤੀ ਅੱਧੀ ਰਾਤ ਦੇ ਕਰੀਬ ਪੁਲੀਸ ਨਾਲ ਮੁਕਾਬਲੇ ਦੌਰਾਨ ਕੌਮਾਂਤਰੀ ਪੱਧਰ ਦੇ ਗੈਂਗਸਟਰ ਲਖਬੀਰ ਸਿੰਘ ਲੰਡਾ ਅਤੇ ਉਸ ਦੇ ਕਰੀਬੀ ਯਾਦਵਿੰਦਰ ਸਿੰਘ ਯਾਦੂ ਦੇ ਗਰੁੱਪ ਨਾਲ ਸਬੰਧਤ ਦੋ ਗੈਂਗਸਟਰ ਜ਼ਖ਼ਮੀ ਹੋ ਗਏ| ਪੁਲੀਸ ਨੇ ਜ਼ਖ਼ਮੀ ਹੋਏ ਦੋ ਗੈਂਗਸਟਰਾਂ ਤੋਂ ਇਲਾਵਾ ਥਾਣਾ ਚੋਹਲਾ ਸਾਹਿਬ ਵਿੱਚ ਮੁਨਸ਼ੀ ਵਜੋਂ ਤਾਇਨਾਤ ਏਐੱਸਆਈ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ| ਐੱਸਐੱਸਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਮੁਕਾਬਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਵਿੱਚ ਯਾਦਵਿੰਦਰ ਸਿੰਘ ਯਾਦਾ (32), ਕੁਲਦੀਪ ਸਿੰਘ ਲੰਡੂ (32) ਵਾਸੀ ਰੂੜੀਵਾਲਾ ਅਤੇ ਪ੍ਰਭਦੀਪ ਸਿੰਘ (34) ਵਾਸੀ ਪਿੰਡ ਧੁੰਨ ਢਾਏਵਾਲਾ ਸ਼ਾਮਲ ਹਨ| ਗ੍ਰਿਫ਼ਤਾਰ ਕੀਤੇ ਗਏ ਏਐੱਸਆਈ ਦੀ ਪਛਾਣ ਪਵਨਦੀਪ ਸਿੰਘ ਵਜੋਂ ਹੋਈ| ਜ਼ਖ਼ਮੀ ਗੈਗਸਟਰਾਂ ਵਿੱਚ ਯਾਦਵਿੰਦਰ ਸਿੰਘ ਯਾਦਾ ਅਤੇ ਕੁਲਦੀਪ ਸਿੰਘ ਲੰਡੂ ਸ਼ਾਮਲ ਹਨ| ਐੱਸਐੱਸਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਪਾਰਟੀ ਦੀ ਅਗਵਾਈ ਥਾਣਾ ਚੋਹਲਾ ਸਾਹਿਬ ਦੇ ਐੱਸਐਚਓ ਸਬ-ਇੰਸਪੈਕਟਰ ਰਾਜ ਕੁਮਾਰ ਅਤੇ ਸਥਾਨਕ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਨੇ ਕੀਤੀ| ਪੁਲੀਸ ਪਾਰਟੀ ਨੇ ਸੂਹ ਦੇ ਆਧਾਰ ’ਤੇ ਮੰਡ ਖੇਤਰ ਵਿੱਚ ਸ਼ਰਨ ਲਈ ਬੈਠੇ ਗੈਂਗਸਟਰਾਂ ਦੇ ਟਿਕਾਣੇ ’ਤੇ ਛਾਪਾ ਮਾਰਿਆ। ਗੈਂਗਸਟਰਾਂ ਨੂੰ ਆਤਮ ਸਮਰਪਣ ਕਰਨ ਲਈ ਦੋ ਵਾਰ ਕਿਹਾ ਪਰ ਉਨ੍ਹਾਂ ਪੁਲੀਸ ’ਤੇ ਗੋਲੀ ਚਲਾ ਦਿੱਤੀ| ਇਸ ਦੇ ਜਵਾਬ ਵਿੱਚ ਪੁਲੀਸ ਵੱਲੋਂ ਗੋਲੀ ਚਲਾਉਣ ’ਤੇ ਇਕ ਗੈਂਗਸਟਰ ਦੇ ਪੈਰ ’ਤੇ ਗੋਲੀ ਲੱਗੀ ਅਤੇ ਦੂਜਾ ਛਾਲ ਮਾਰਦਿਆਂ ਜ਼ਖ਼ਮੀ ਹੋ ਗਿਆ| ਪੁਲੀਸ ਨੇ ਤਿੰਨੇ ਗੈਗਸਟਰਾਂ ਨੂੰ ਕਾਬੂ ਕਰ ਲਿਆ ਅਤੇ ਜ਼ਖ਼ਮੀਆਂ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਗੈਂਗਸਟਰਾਂ ਤੋਂ ਦੇਸੀ ਪਿਸਤੌਲ, ਤਿੰਨ ਖੋਲ ਅਤੇ ਚਾਰ ਰੌਂਦ ਬਰਾਮਦ ਹੋਏ। ਜ਼ਿਕਰਯੋਗ ਹੈ ਕਿ ਗਰੋਹ ਨੇ 22 ਦਸੰਬਰ ਦੀ ਰਾਤ ਨੂੰ ਰੂੜੀਵਾਲਾ ਪਿੰਡ ਦੇ ਇਕ ਵਿਅਕਤੀ ਵੱਲੋਂ ਲਖਬੀਰ ਸਿੰਘ ਲੰਡਾ ਨੂੰ 50 ਲੱਖ ਰੁਪਏ ਦੀ ਫ਼ਿਰੌਤੀ ਦੇਣ ਤੋਂ ਇਨਕਾਰ ਕਰਨ ’ਤੇ ਉਸ ਦੇ ਘਰ ਦੇ ਗੇਟ ’ਤੇ ਗੋਲੀਆਂ ਚਲਾਈਆਂ ਸਨ| ਇਸ ਵਾਰਦਾਤ ਵਿੱਚ ਗੈਂਗਸਟਰਾਂ ਨੇ ਥਾਣਾ ਚੋਹਲਾ ਸਾਹਿਬ ਦੇ ਮੁਨਸ਼ੀ ਪਵਨਦੀਪ ਸਿੰਘ ਦਾ ਸਰਵਿਸ ਰਿਵਾਲਵਰ ਵਰਤਿਆ ਸੀ ਜਿਹੜਾ ਮੁਲਜ਼ਮਾਂ ਨੇ ਅੱਜ ਪੁਲੀਸ ਹਵਾਲੇ ਕੀਤਾ| ਪਵਨਦੀਪ ਸਿੰਘ ਕਥਿਤ ਤੌਰ ’ਤੇ ਨਸ਼ੇ ਕਰਨ ਦਾ ਆਦੀ ਹੈ ਅਤੇ ਉਸ ਨੇ ਨਸ਼ੇ ਖਰੀਦਣ ਲਈ ਆਪਣਾ ਸਰਵਿਸ ਰਿਵਾਲਵਰ ਗੈਂਗਸਟਰਾਂ ਤੋਂ ਪੈਸੇ ਲੈ ਕੇ ਦਿੱਤਾ ਸੀ| ਪੁਲੀਸ ਨੇ ਇਸ ਸਬੰਧੀ ਪਹਿਲਾਂ ਦਰਜ ਕੇਸ ਵਿੱਚ ਅਸਲਾ ਐਕਟ ਦੀ ਧਾਰਾ ਦਾ ਵਾਧਾ ਕੀਤਾ ਹੈ।

ਤਰਨ ਤਾਰਨ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਗੈਂਗਸਟਰ|
Advertisement