ਟੋਕੇ ਵਾਲੀ ਮਸ਼ੀਨ ’ਚ ਕਰੰਟ ਕਾਰਨ ਦੋ ਦੀ ਮੌਤ; ਇਕ ਗੰਭੀਰ ਜ਼ਖ਼ਮੀ
                    ਪਿੰਡ ਦਬੂੜੀ ਵਿੱਚ ਹਵੇਲੀ ਵਿੱਚ ਪੱਠੇ ਕੁਤਰਦਿਆਂ ਟੋਕੇ ਵਾਲੀ ਮਸ਼ੀਨ ਵਿੱਚ ਕਰੰਟ ਆਉਣ ਕਾਰਨ ਤਿੰਨ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਏ। ਇਨ੍ਹਾਂ ਵਿੱਚੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਦਾ ਇਲਾਜ ਗੁਰਦਾਸਪੁਰ ਦੇ ਹਸਪਤਾਲ...
                
        
        
    
                 Advertisement 
                
 
            
        ਪਿੰਡ ਦਬੂੜੀ ਵਿੱਚ ਹਵੇਲੀ ਵਿੱਚ ਪੱਠੇ ਕੁਤਰਦਿਆਂ ਟੋਕੇ ਵਾਲੀ ਮਸ਼ੀਨ ਵਿੱਚ ਕਰੰਟ ਆਉਣ ਕਾਰਨ ਤਿੰਨ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਏ। ਇਨ੍ਹਾਂ ਵਿੱਚੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਦਾ ਇਲਾਜ ਗੁਰਦਾਸਪੁਰ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਤਿੰਨ ਨੌਜਵਾਨ ਜਸਵਿੰਦਰ ਸਿੰਘ ਠਾਕੁਰ (30), ਗਗਨ ਸਿੰਘ (26) ਅਤੇ ਅਰਜਨ ਸਿੰਘ ਠਾਕੁਰ (28) ਹਵੇਲੀ ਵਿੱਚ ਬਿਜਲੀ ਵਾਲੀ ਮਸ਼ੀਨ ਨਾਲ ਪੱਠੇ ਕੁਤਰ ਰਹੇ ਸਨ ਕਿ ਅਚਾਨਕ ਕਰੰਟ ਆਉਣ ਕਾਰਨ ਤਿੰਨੇ ਕਰੰਟ ਦੀ ਲਪੇਟ ਵਿੱਚ ਆ ਗਏ ਜਿਸ ਕਾਰਨ ਜਸਵਿੰਦਰ ਸਿੰਘ ਠਾਕੁਰ (30) ਅਤੇ ਗਗਨ ਸਿੰਘ (26) ਦੀ ਮੌਕੇ ’ਤੇ ਮੌਤ ਹੋ ਗਈ ਜਦ ਕਿ ਅਰਜਨ ਸਿੰਘ ਠਾਕੁਰ (28) ਗੰਭੀਰ ਝੁਲਸ ਗਿਆ। ਜਸਵਿੰਦਰ ਸਿੰਘ ਅਤੇ ਅਰਜੁਨ ਸਿੰਘ ਦੋਵੇਂ ਸਕੇ ਭਰਾ ਸਨ।
                 Advertisement 
                
 
            
        
                 Advertisement 
                
 
            
         
 
             
            