ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਡਿਤ ਕਿਰਪਾ ਰਾਮ ਨੂੰ ਸਮਰਪਿਤ ਦੋ ਰੋਜ਼ਾ ਸਮਾਗਮ 23 ਤੋਂ ਸ੍ਰੀਨਗਰ ’ਚ

ਪਟਿਆਲਾ ’ਚ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ਤੋਂ ਅੱਜ ਸ਼ਾਮ 8 ਵਜੇ ਰਵਾਨਾ ਹੋਵੇਗੀ ਬੱਸ
Advertisement

ਗੁਰਨਾਮ ਸਿੰਘ ਅਕੀਦਾ

ਗੁਰੂ ਤੇਗ ਬਹਾਦਰ ਕੋਲ ਕਸ਼ਮੀਰੀ ਪੰਡਿਤਾਂ ਦੀ ਮਦਦ ਲਈ ਫਰਿਆਦ ਲੈ ਕੇ ਪੁੱਜੇ ਪੰਡਿਤ ਕਿਰਪਾ ਰਾਮ ਦੀ ਯਾਦ ਵਿੱਚ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ 23 ਅਤੇ 24 ਜੁਲਾਈ ਨੂੰ ਕਸ਼ਮੀਰ ’ਚ ਜਾ ਕੇ ਪ੍ਰੋਗਰਾਮ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਸ੍ਰੀ ਜ਼ਫ਼ਰ ਨੇ ਦੱਸਿਆ ਕਿ 1699 ਈਸਵੀ ਦੀ ਵਿਸਾਖੀ ਨੂੰ ਜਦੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ ਤਾਂ ਪੰਡਿਤ ਕਿਰਪਾ ਰਾਮ ਨੇ ਅੰਮ੍ਰਿਤ ਛਕਿਆ ਅਤੇ ਉਸ ਦਿਨ ਤੋਂ ਉਨ੍ਹਾਂ ਦਾ ਨਾਮ ਭਾਈ ਕਿਰਪਾ ਸਿੰਘ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਚਮਕੌਰ ਦੀ ਗੜ੍ਹੀ ਵਿੱਚ ਦੋ ਸਾਹਿਬਜ਼ਾਦਿਆਂ ਨਾਲ ਸ਼ਹੀਦ ਹੋਏ 40 ਦੇ ਕਰੀਬ ਸਿੰਘਾਂ ਵਿੱਚ ਭਾਈ ਕਿਰਪਾ ਸਿੰਘ ਵੀ ਸ਼ਾਮਲ ਸਨ। ਇਸ ਤਰ੍ਹਾਂ ਉਨ੍ਹਾਂ ਦਾ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ ਹੈ। ਭਾਸ਼ਾ ਵਿਭਾਗ ਨੇ ਉਨ੍ਹਾਂ ਦੀ ਜਨਮ ਭੂਮੀ ਮਤਨ ਅਤੇ ਸ੍ਰੀਨਗਰ ਵਿੱਚ ਸਮਾਗਮ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਵਿਭਾਗ ਦੀ ਟੀਮ ਪੰਜਾਬ ਤੋਂ ਕੁਝ ਵਿਦਵਾਨਾਂ ਅਤੇ ਕਵੀਆਂ ਨੂੰ ਬੱਸ ਰਾਹੀਂ ਕਸ਼ਮੀਰ ਲੈ ਕੇ ਜਾਵੇਗੀ। ਇਹ ਬੱਸ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ਪਟਿਆਲਾ ਤੋਂ 21 ਜੁਲਾਈ ਸ਼ਾਮ 8 ਵਜੇ ਰਵਾਨਾ ਹੋਵੇਗੀ ਅਤੇ ਖੰਨਾ, ਲੁਧਿਆਣਾ, ਜਲੰਧਰ, ਪਠਾਨਕੋਟ ਅਤੇ ਜੰਮੂ ਤੋਂ ਹੁੰਦੀ ਹੋਈ 22 ਜੁਲਾਈ ਨੂੰ ਸਵੇਰੇ ਸ੍ਰੀਨਗਰ ਪਹੁੰਚੇਗੀ। ਡੈਲੀਗੇਟਾਂ ਦਾ ਕਾਫ਼ਲਾ 23 ਜੁਲਾਈ ਨੂੰ ਸਵੇਰੇ ਬੱਸ ਅਤੇ ਹੋਰ ਸੜਕੀ ਸਾਧਨਾਂ ਰਾਹੀਂ ਸ੍ਰੀਨਗਰ ਤੋਂ ਮਤਨ ਦੀ ਯਾਤਰਾ ਕਰੇਗਾ। ਅਗਲੇ ਦਿਨ 24 ਜੁਲਾਈ ਦੀ ਸ਼ਾਮ ਨੂੰ ਸੰਗੀਤਕ ਸਮਾਗਮ ਕਰਵਾਇਆ ਜਾਵੇਗਾ।

Advertisement

Advertisement