ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰੇਲਿੰਗ ਰਹਿਤ ਪੁਲ ਤੋਂ ਨਹਿਰ 'ਚ ਰੁੜ੍ਹੇ ਮੋਟਰਸਾਈਕਲ ਸਵਾਰ ਦੋ ਬੱਚੇ

ਲੋਕ ਲੰਮੇ ਸਮੇਂ ਤੋਂ ਪੁਲ ਦੀ ਮੁਰੰਮਤ ਦੀ ਕਰ ਰਹੇ ਨੇ ਮੰਗ
ਧਰਨਾ ਦੇ ਰਹੇ ਲੋਕ
Advertisement

ਇਥੋਂ ਨੇੜਲੇ ਪਿੰਡ ਵਰਪਾਲ ਕੋਲੋਂ ਲੰਘਦੀ ਸਰਹੰਦ ਨਹਿਰ 'ਤੇ ਬਣੇ ਬਿਨਾਂ ਰੇਲਿੰਗ ਵਾਲੇ ਪੁਲ ਤੋਂ ਮੋਟਰਸਾਈਕਲ ਤਿਲਕ ਜਾਣ ਕਾਰਨ ਮੋਟਰਸਾਈਕਲ ਸਵਾਰ ਦੋ ਬੱਚੇ ਅਤੇ ਇੱਕ ਔਰਤ ਨਹਿਰ ਵਿੱਚ ਰੁੜ੍ਹ ਗਏ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਜਸਬੀਰ ਸਿੰਘ ਆਪਣੇ ਪਰਿਵਾਰ ਸਣੇ ਪਿੰਡ ਵਰਪਾਲ, ਫਿਰੋਜ਼ਪੁਰ ਤੋਂ ਵਾਪਸ ਆਉਂਦਿਆਂ ਜਦੋਂ ਇਸ ਪੁਲ ਤੋਂ ਲੰਘਣ ਲੱਗੇੇ ਤਾਂ ਉਸੇ ਵੇਲੇ ਮੋਟਰਸਾਈਕਲ ਤਿਲਕਣ ਕਰਕੇ ਇਹ ਹਾਦਸਾ ਵਾਪਰ ਗਿਆ।

Advertisement

ਹਾਦਸੇ ਵਿੱਚ ਜਸਬੀਰ ਸਿੰਘ ਦੀ ਪਤਨੀ ਮਨਦੀਪ ਕੌਰ, ਲੜਕਾ ਗੁਰਭੇਜ ਸਿੰਘ (4) ਅਤੇ ਲੜਕੀ ਨਿਮਰਤ ਕੌਰ (2) ਨਹਿਰ ਵਿੱਚ ਡਿੱਗ ਗਏ। ਆਪਣੇ ਪਰਿਵਾਰ ਨੂੰ ਬਚਾਉਣ ਲਈ ਜਸਬੀਰ ਸਿੰਘ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ। ਨਹਿਰ ਕਿਨਾਰੇ ਲੱਗੇ ਬੂਟੀ ਨੂੰ ਹੱਥ ਪਾ ਕੇ ਉਸਦੀ ਪਤਨੀ ਮਨਦੀਪ ਕੌਰ ਤਾਂ ਬਾਹਰ ਆ ਗਈ ਜਦੋਂਕਿ ਬੱਚੇ ਪਾਣੀ ਦੀ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਗੋਤਾਖੋਰਾਂ ਵੱਲੋਂ ਬੱਚਿਆਂ ਦੀ ਭਾਲ ਜਾਰੀ ਹੈ। ਉੱਧਰ ਐੱਨਡੀਆਰਐੱਫ਼ ਦੀਆਂ ਟੀਮਾਂ ਵੱਲੋਂ ਵੀ ਬੱਚਿਆਂ ਨੁੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਨਹਿਰੀ ਵਿਭਾਗ ਵੱਲੋਂ ਨਹਿਰਾਂ ਦੇ ਕੰਢੇ ਮਜ਼ਬੂਤ ਕਰਨ ਲਈ ਠੇਕੇਦਾਰ ਕੋਲੋਂ ਮਿੱਟੀ ਪਵਾਈ ਜਾ ਰਹੀ ਹੈ। ਇਸੇ ਦੌਰਾਨ ਮਿੱਟੀ ਨਹਿਰ ਦੇ ਪੁਲ ਚਿੱਕੜ ਬਣਿਆ ਹੋਇਆ ਹੈ ਅਤੇ ਉਕਤ ਪਰਿਵਾਰ ਦਾ ਮੋਟਰਸਾਈਕਲ ਚਿੱਕੜ ਕਾਰਨ ਹੀ ਤਿਲਕ ਕੇ ਨਹਿਰ ਵਿੱਚ ਡਿੱਗਿਆ ਹੈ।ਸਰਪੰਚ ਦਾ ਕਹਿਣਾ ਹੈ ਕਿ ਇਸ ਪੁਲ 'ਤੇ ਪਿਛਲੇ ਲੰਮੇ ਸਮੇਂ ਤੋਂ ਕੋਈ ਰੇਲਿੰਗ ਨਹੀਂ ਹੈ ਅਤੇ ਪ੍ਰਸ਼ਾਸਨ ਦੇ ਕਈ ਵਾਰ ਧਿਆਨ ਵਿੱਚ ਲਿਆਉਣ 'ਤੇ ਵੀ ਇਸ ਨਹਿਰ 'ਤੇ ਰੇਲਿੰਗ ਨਹੀਂ ਲਗਾਈ ਗਈ।

ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਪੁਲ ਬੰਦ ਕਰਕੇ ਮੌਕੇ ’ਤੇ ਧਰਨਾ ਲਗਾ ਦਿੱਤਾ। ਧਰਨਾਕਾਰੀਆਂ ਵੱਲੋਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਟੁੱਟੇ ਹੋਏ ਪੁਲ ਜਲਦੀ ਬਣਾਏ ਜਾਣ ਅਤੇ ਬਾਕੀ ਪੁਲਾਂ ਦੀ ਮੁਰੰਮਤ ਕੀਤੀ ਜਾਵੇ। ਘਟਨਾ ਦੀ ਸੂਚਨਾ ਮਿਲਦੇ ਹੀ ਤਮਾਮ ਅਧਿਕਾਰੀ ਮੌਕੇ ’ਤੇ ਪਹੁੰਚੇ, ਜਿਨ੍ਹਾਂ ਵੱਲੋਂ ਲੋਕਾਂ ਦੀ ਮੰਗ ਨੁੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

Advertisement
Tags :
2 ChildrenDeath NewsMalanwalamalwapunjab news