ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦੋ ਭਰਾਵਾਂ ਦੀ ਭੇਤ-ਭਰੀ ਹਾਲਤ ’ਚ ਮੌਤ

ਘਰ ’ਚ ਮਿਲੀਆਂ ਲਾਸ਼ਾਂ; ਬਦਬੂ ਆਉਣ ਤੋਂ ਬਾਅਦ ਮੌਤ ਦਾ ਪਤਾ ਲੱਗਿਆ
Advertisement

ਪੱਤਰ ਪ੍ਰੇਰਕ

ਬਠਿੰਡਾ, 8 ਜੁਲਾਈ

Advertisement

ਇੱਥੋਂ ਦੇ ਜੁਝਾਰ ਨਗਰ ਦੀ ਗਲੀ ਨੰਬਰ ਚਾਰ ਵਿਚ ਰਹਿੰਦੇ ਦੋ ਭਰਾਵਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਤੋਂ ਮਿਲਣ ਨਾਲ ਇਲਾਕੇ ’ਚ ਸਹਿਮ ਫੈਲ ਗਿਆ। ਇਨ੍ਹਾਂ ਭਰਾਵਾਂ ਦੀ ਪਛਾਣ ਰਮਨ ਮਿੱਤਲ (42) ਅਤੇ ਅਜੈ ਮਿੱਤਲ (36) ਵਜੋਂ ਹੋਈ ਹੈ। ਉਹ ਪਿਛਲੇ ਸਮੇਂ ਤੋਂ ਘਰ ਵਿੱਚ ਇਕੱਲੇ ਰਹਿ ਰਹੇ ਸਨ। ਉਨ੍ਹਾਂ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਘਟਨਾ ਬਾਰੇ ਉਦੋਂ ਪਤਾ ਲੱਗਿਆ ਜਦੋਂ ਸਵੇਰੇ ਗੁਆਂਢੀਆਂ ਨੇ ਘਰ ਵਿੱਚੋਂ ਬਦਬੂ ਮਹਿਸੂਸ ਕੀਤੀ ਤੇ ਪੁਲੀਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਡੀਐੱਸਪੀ ਸਰਬਜੀਤ ਸਿੰਘ ਬਰਾੜ ਅਤੇ ਏਐੱਸਆਈ ਸੁਖਵਿੰਦਰ ਸਿੰਘ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਸਹਾਰਾ ਵੈਲਫ਼ੇਅਰ ਸੁਸਾਇਟੀ ਦੇ ਵਰਕਰ ਵੀ ਮੌਜੂਦ ਸਨ। ਪੁਲੀਸ ਵੱਲੋਂ ਘਰ ਦਾ ਦਰਵਾਜ਼ਾ ਖੋਲ੍ਹਣ ’ਤੇ ਦੋਵੇਂ ਦੀਆਂ ਲਾਸ਼ਾਂ ਮਿਲੀਆਂ। ਪੁਲੀਸ ਮੁਤਾਬਕ ਇੱਕ ਦੀ ਲਾਸ਼ ਬੈੱਡ ’ਤੇ ਪਈ ਹੋਈ ਸੀ ਜਦੋਂਕਿ ਦੂਜੇ ਭਰਾ ਵੱਲੋਂ ਗਰਿੱਲ ਨਾਲ ਫਾਹਾ ਲਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਰਮਨ ਮਿੱਤਲ ਨਗਰ ਸੁਧਾਰ ਟਰੱਸਟ ’ਚ ਕਰਮਚਾਰੀ ਸੀ। ਉਸ ਨਾਲ ਦਫ਼ਤਰ ਵੱਲੋਂ ਸੋਮਵਾਰ ਤੋਂ ਸੰਪਰਕ ਕੀਤਾ ਜਾ ਰਿਹਾ ਸੀ, ਉਹ ਨਾ ਤਾਂ ਡਿਊਟੀ ਪੁੱਜਿਆ ਅਤੇ ਨਾ ਹੀ ਫੋਨ ਚੁੱਕ ਰਿਹਾ ਸੀ। ਪੁਲੀਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮੌਤ ਦੇ ਕਾਰਨ ਸਪਸ਼ਟ ਨਹੀਂ ਹੋਏ ਤੇ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।

Advertisement