ਸਰਹੱਦੀ ਖੇਤਰ ਤੋਂ ਸਵਾ ਦੋ ਕਿੱਲੋ ਹੈਰੋਇਨ ਬਰਾਮਦ
ਤਰਨ ਤਾਰਨ: ਇਥੋਂ ਦੇ ਖਾਲੜਾ ਸੈਕਟਰ ਵਿੱਚ ਅੱਜ ਬੀਐੱਸਐਫ਼ ਅਤੇ ਪੰਜਾਬ ਪੁਲੀਸ ਵਲੋਂ ਕੰਡਿਆਲੀ ਤਾਰ ਦੇ ਪਾਰ ਕੀਤੇ ਇਕ ਸਾਂਝੇ ਸਰਚ ਅਪਰੇਸ਼ਨ ਦੌਰਾਨ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਗਿਆ ਜਿਸ ਵਿੱਚੋਂ 2.20 ਕਿੱਲੋ ਹੈਰੋਇਨ ਬਰਾਮਦ ਹੋਈ। ਭਿੱਖੀਵਿੰਡ ਦੇ ਡੀਐਸਪੀ ਪ੍ਰੀਤਇੰਦਰ...
Advertisement
ਤਰਨ ਤਾਰਨ: ਇਥੋਂ ਦੇ ਖਾਲੜਾ ਸੈਕਟਰ ਵਿੱਚ ਅੱਜ ਬੀਐੱਸਐਫ਼ ਅਤੇ ਪੰਜਾਬ ਪੁਲੀਸ ਵਲੋਂ ਕੰਡਿਆਲੀ ਤਾਰ ਦੇ ਪਾਰ ਕੀਤੇ ਇਕ ਸਾਂਝੇ ਸਰਚ ਅਪਰੇਸ਼ਨ ਦੌਰਾਨ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਗਿਆ ਜਿਸ ਵਿੱਚੋਂ 2.20 ਕਿੱਲੋ ਹੈਰੋਇਨ ਬਰਾਮਦ ਹੋਈ। ਭਿੱਖੀਵਿੰਡ ਦੇ ਡੀਐਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਬੀਐੱਸਐਫ਼ ਨੂੰ ਬੀਤੀ ਰਾਤ ਪਾਕਿਸਤਾਨ ਵਾਲੇ ਪਾਸਿਓਂ ਕੰਡਿਆਲੀ ਤਾਰ ਦੇ ਪਾਰ ਬੀਓਪੀ ਕਲਸੀਆਂ ਨੇੜਿਓਂ ਇਕ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਜਿਸ ’ਤੇ ਬੀਐੱਸਐਫ਼ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ। ਇਸ ਖੇਤਰ ਦੀ ਅੱਜ ਕੀਤੀ ਸਾਂਝੀ ਤਲਾਸ਼ੀ ਦੌਰਾਨ ਇਕ ਪੈਕੇਟ ਬਰਾਮਦ ਹੋਇਆ ਜਿਸ ਵਿੱਚੋਂ 2.20 ਕਿਲੋ ਹੈਰੋਇਨ ਮਿਲੀ। -ਪੱਤਰ ਪ੍ਰੇਰਕ
Advertisement
Advertisement