ਟਰੱਕ ਅਤੇ ਪਿਕਅੱਪ ਦੀ ਟੱਕਰ, ਪੰਜ ਮੌਤਾਂ
ਦਿੱਲੀ ਐੱਨਸੀਆਰ ਵਿੱਚ ਪੈਂਦੇ ਹਰਿਆਣਾ ਦੇ ਜ਼ਿਲ੍ਹਾ ਬਹਾਦਰਗੜ੍ਹ ਵਿੱਚ ਮੰਗਲਵਾਰ ਰਾਤ ਨੂੰ ਕੇਐੱਮਪੀ ਐਕਸਪ੍ਰੈੱਸਵੇਅ ’ਤੇ ਬਹਾਦਰਗੜ੍ਹ ਦੇ ਨੀਲੋਠੀ ਪਿੰਡ ਨੇੜੇ ਟਰੱਕ ਅਤੇ ਪਿਕਅੱਪ ਵਿਚਾਲੇ ਟੱਕਰ ਹੋ ਗਈ। ਟੱਕਰ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ’ਚ 17 ਵਿਅਕਤੀ ਜ਼ਖਮੀ ਹੋ ਗਏ। ਇਨ੍ਹਾਂ ’ਚ ਚਾਰ ਔਰਤਾਂ ਅਤੇ ਦੋ ਕੁੜੀਆਂ ਸ਼ਾਮਲ ਹਨ। ਵਧੇਰੇ ਜ਼ਖਮੀਆਂ ਨੂੰ ਰੋਹਤਕ ਰੈਫਰ ਕੀਤਾ ਗਿਆ ਹੈ। ਸਾਰੇ ਵਿਅਕਤੀ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਇਲਾਕੇ ਦੇ ਦੱਸੇ ਜਾ ਰਹੇ ਹਨ, ਜੋ ਮਹਿੰਦਰਗੜ੍ਹ ਜਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਟਰੱਕ ਅਤੇ ਪਿਕਅੱਪ ਦੋਵੇਂ ਮਾਨੇਸਰ ਵੱਲ ਜਾ ਰਹੇ ਸਨ। ਇਸ ਦੌਰਾਨ ਕੇਐੱਮਪੀ ਪੁਲੀਸ ਸਟੇਸ਼ਨ ਟੀਮ ਮੌਕੇ ’ਤੇ ਪਹੁੰਚ ਗਈ। ਚਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਪੰਜਵੇਂ ਦੀ ਬੁੱਧਵਾਰ ਸਵੇਰੇ ਰੋਹਤਕ ਪੀਜੀਆਈ ਵਿੱਚ ਮੌਤ ਹੋ ਗਈ। ਜ਼ਖਮੀਆਂ ’ਚ ਬਲਦੀਨ, ਸੁਮਨ, ਆਕਾਸ਼, ਫੁਰਕਾਲੀ, ਅੰਜਲੀ, ਰਾਜੇਸ਼, ਰਾਮਕਿਸ਼ੋਰ, ਰਾਮਪ੍ਰਸਾਦ, ਮਹੇਸ਼, ਉਰਮਿਲਾ, ਦੇਸਰਾਜ, ਗੰਗਾਜਲ, ਰਾਜੇਸ਼, ਰਾਧੇ, ਮਨੋਜ, ਅੰਜਲੀ, ਰਾਜੇਸ਼ ਸ਼ਾਮਲ ਹਨ।