ਟਰੱਕ ਤੇ ਮੋਟਰਸਾਈਕਲ ਦੀ ਟੱਕਰ, ਇੱਕ ਹਲਾਕ
ਪੁਲੀਸ ਵੱਲੋਂ ਕੇਸ ਦਰਜ; ਮੋਟਰਸਾਈਕਲ ਅਤੇ ਟਰੱਕ ਕਬਜ਼ੇ ਵਿੱਚ ਲਏ
Advertisement
ਇੱਥੇ ਜਗਰਾਉਂ ਰੋਡ ’ਤੇ ਸਿਨੇਮਾ ਦੇ ਨੇੜੇ ਮੋਟਰਸਾਈਕਲ ਅਤੇ ਮਿਨੀ ਟਰੱਕ ਦੀ ਸਿੱਧੀ ਟੱਕਰ ਹੋ ਗਈ। ਇਸ ਦੌਰਾਨ ਮੋਟਰਸਾਈਕਲ ਸਵਾਰ ਰਾਏਕੋਟ ਵਾਸੀ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਵੀ ਗੰਭੀਰ ਜ਼ਖ਼ਮੀ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਮਨਦੀਪ ਸਿੰਘ ਰਾਏ (34) ਪੁੱਤਰ ਜਗਰੂਪ ਸਿੰਘ ਵਜੋਂ ਹੋਈ ਹੈ, ਮਨਦੀਪ ਸਿੰਘ ਰਾਏ ਨਵਾਂ ਮੋਟਰਸਾਈਕਲ ਲੈ ਕੇ ਰਾਏਕੋਟ ਤੋਂ ਨਿਹਾਲ ਸਿੰਘਵਾਲਾ ਦੇ ਨੇੜੇ ਗੁਰਦੁਆਰਾ ਧੂਰਕੋਟ ਆਪਣੀ ਪਤਨੀ ਸੁਰਜੀਤ ਕੌਰ ਨਾਲ ਜਾ ਰਿਹਾ ਸੀ। ਜਗਰਾਉਂ-ਮਲੇਰਕੋਟਲਾ ਰਾਜ ਮਾਰਗ ’ਤੇ ਸਿਨੇਮੇ ਦੇ ਨੇੜੇ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਮਹਿੰਦਰਾ ਮੈਕਸ ਟਰੱਕ ਨੰਬਰ ਪੀਬੀ 10 ਈਐੱਚ 8314 ਨੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ।ਜਾਂਚ ਅਫ਼ਸਰ ਸਬ-ਇੰਸਪੈਕਟਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਮਿਨੀ ਟਰੱਕ ਕਬਾੜ ਦੇ ਸਾਮਾਨ ਨਾਲ ਲੱਦਿਆ ਹੋਇਆ ਸੀ, ਤੇਜ਼ ਰਫ਼ਤਾਰ ਹੋਣ ਕਾਰਨ ਬੇਕਾਬੂ ਹੋ ਕੇ ਸਿੱਧੀ ਟੱਕਰ ਬਾਅਦ ਮੋਟਰਸਾਈਕਲ ’ਤੇ ਪਲਟ ਗਿਆ। ਪੁਲੀਸ ਨੇ ਹਾਦਸੇ ਦਾ ਸ਼ਿਕਾਰ ਮੋਟਰਸਾਈਕਲ ਅਤੇ ਮਿਨੀ ਟਰੱਕ ਕਬਜ਼ੇ ਵਿੱਚ ਲੈ ਲਏ ਹਨ। ਮ੍ਰਿਤਕ ਮਨਦੀਪ ਸਿੰਘ ਰਾਏ ਦੀ ਲਾਸ਼ ਬੱਸੀਆਂ ਦੇ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਈ ਗਈ ਹੈ। ਭਲਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਿਨੀ ਟਰੱਕ ਚਾਲਕ ਦੀ ਪਛਾਣ ਹਰਸ਼ਦੀਪ ਸਿੰਘ ਵਾਸੀ ਕੱਚਾ ਮਲਕ ਰੋਡ ਜਗਰਾਉਂ ਵਜੋਂ ਹੋਈ ਹੈ। ਪੁਲੀਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਹੈ।
Advertisement
Advertisement