ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਰਾਲੀ ਚੋਰੀ: ਪੰਕਜ ਪੱਪੂ ਨੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਤੋਂ ਵੱਖ ਕੀਤਾ

ਸੁਜਾਤਾ ਚਾਵਲਾ ਅਤੇ ਪੰਕਜ ਪੱਪੂ ਨੂੰ ਪਾਰਟੀ ਪਹਿਲਾਂ ਹੀ ਕੱਢ ਚੁੱਕੀ ਹੈ: ਬਲਤੇਜ ਪੰਨੂ
Advertisement

 

ਕਿਸਾਨਾਂ ਦੀ ਟਰਾਲੀ ਚੋਰੀ ਦੇ ਵਿਵਾਦ ਦੇ ਚਲਦਿਆਂ ਨਾਭਾ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਨੇ ਅੱਜ ਫੇਸਬੁੱਕ 'ਤੇ ਲਾਈਵ ਹੋ ਕੇ ਆਪਣੇ ਆਪ ਨੂੰ ਪਾਰਟੀ ਵਿੱਚੋਂ ਬਾਹਰ ਹੋਣ ਦਾ ਐਲਾਨ ਕਰ ਦਿੱਤਾ। ਨਾਭਾ ਦੇ ਵਿਧਾਇਕ ਦੇਵ ਮਾਨ ਦੇ ਨਜ਼ਦੀਕੀ ਪੰਕਜ ਪੱਪੂ ਨੇ ਕਿਹਾ, ‘ਜਦੋਂ ਤੱਕ ਮੈਂ ਆਪਣੇ ਆਪ ਆਪ ਨੂੰ ਨਿਰਦੋਸ਼ ਸਾਬਿਤ ਨਹੀਂ ਕਰ ਦਿੰਦਾ, ਉਸ ਸਮੇਂ ਤੱਕ ਮੇਰਾ ਪਰਿਵਾਰ ਪਾਰਟੀ ਦੀ ਕਿਸੇ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋਵੇਗਾ।’ ਪਿਛਲੇ ਹਫਤੇ ਆਪਣੀ ਦੁਕਾਨ ਵਿੱਚ ਆਮ ਆਦਮੀ ਪਾਰਟੀ ਦਾ ਦਫਤਰ ਖੋਲ੍ਰਣ ਵਾਲੇ ਪੰਕਜ ਪੱਪੂ ਨੇ ਇੱਕ ਵਾਰੀ ਫੇਰ ਆਪਣੇ ਉੱਪਰ ਲੱਗੇ ਦੋਸ਼ ਝੁਠਲਾਏ ਤੇ ਇਸਨੂੰ ਕੁਝ ਕੌਂਸਲਰਾਂ ਦੀ ਸਾਜਿਸ਼ ਦੱਸਿਆ। ਸੰਪਰਕ ਕਰਨ 'ਤੇ ਪੰਕਜ ਪੱਪੂ ਨੇ ਕਿਹਾ ਕਿ ਹੁਣ ਇਸ ਘਟਨਾਕ੍ਰਮ ਦੇ ਚਲਦੇ ਵਿਰੋਧੀ ਲੋਕ ਉਨ੍ਹਾਂ ਦੀ ਪਾਰਟੀ ਅਤੇ ਵਿਧਾਇਕ ਨੂੰ ਨਿਸ਼ਾਨਾ ਬਣਾਉਣ ਲੱਗ ਗਏ ਹਨ ਜਿਸ ਕਾਰਨ ਉਨ੍ਹਾਂ ਇਹ ਕਦਮ ਚੁੱਕਿਆ ਹੈ। ਹਾਲਾਂਕਿ ਪੰਕਜ ਪੱਪੂ ਕੋਲ ਪਾਰਟੀ ਦਾ ਕੋਈ ਅਹੁਦਾ ਨਹੀਂ ਸੀ, ਪਰ ਨਗਰ ਕੌਂਸਲ ਪ੍ਰਧਾਨ ਉਨ੍ਹਾਂ ਦੀ ਪਤਨੀ ਇਕੱਲੇ ਕੌਂਸਲਰ ਹਨ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਪਾਰਟੀ 'ਚ ਚਲੇ ਗਏ ਸਨ ਤੇ ਬਾਕੀ 'ਆਪ' ਕੌਂਸਲਰ ਸਰਕਾਰ ਬਣਨ ਮਗਰੋਂ ਪਾਰਟੀ 'ਚ ਸ਼ਾਮਲ ਹੋਏ। ਪੰਕਜ ਪੱਪੂ ਨੇ ਕਿਹਾ ਕਿ ਅਗਸਤ ਮਹੀਨੇ ਕੌਂਸਲਰਾਂ ਵੱਲੋਂ ਰੌਲਾ ਪਾਉਣ ਉਪਰੰਤ ਉਸ ਦੀ ਪਤਨੀ ਨੇ ਆਪਣਾ ਅਸਤੀਫਾ ਵਿਧਾਇਕ ਨੂੰ ਸੌੰਪ ਦਿੱਤਾ ਸੀ।

Advertisement

ਜ਼ਿਕਰਯੋਗ ਹੈ ਕਿ ਉਕਤ ਅਸਤੀਫਾ ਕਦੀ ਅਧਿਕਾਰੀਆਂ ਕੋਲ ਪਹੁੰਚਿਆ ਹੀ ਨਹੀਂ, ਸਗੋਂ ਸੁਜਾਤਾ ਚਾਵਲਾ ਪ੍ਰਧਾਨਗੀ ਤੋਂ ਛੁੱਟੀ 'ਤੇ ਚਲੇ ਗਏ। ਇਸ ਮੌਕੇ ਵਿਧਾਇਕ ਦੇਵ ਮਾਨ ਨਾਲ ਸੰਪਰਕ ਨਹੀਂ ਹੋ ਸਕਿਆ। ਜਦੋਂ ਪਾਰਟੀ ਦੇ ਸੂਬਾ ਜਨਰਲ ਸਕੱਤਰ ਬਲਤੇਜ ਪੰਨੂ ਨੂੰ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਤਾਂ ਪਹਿਲਾਂ ਹੀ ਪੰਕਜ ਅਤੇ ਉਸ ਦੀ ਪਤਨੀ ਨੂੰ ਪਾਰਟੀ ਵਿੱਚੋਂ ਕੱਢ ਚੁੱਕੀ ਹੈ। ਹਾਲਾਂਕਿ ਇਸ ਕਾਰਵਾਈ ਦੀ ਤਰੀਕ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਉਹ ਦੇਖ ਕੇ ਦੱਸਣਗੇ।

 

Advertisement
Show comments