ਰਣਜੀਤ ਕੌਰ ਕਪੂਰ ਨੂੰ ਸ਼ਰਧਾਂਜਲੀਆਂ
ਉੱਘੇ ਵਿਦਵਾਨ ਡਾ. ਨਰਿੰਦਰ ਸਿੰਘ ਕਪੂਰ ਦੀ ਪਤਨੀ ਡਾ. ਰਣਜੀਤ ਕੌਰ ਕਪੂਰ ਨਮਿਤ ਸ਼ਰਧਾਂਜਲੀ ਸਮਾਗਮ ਇੱਥੇ ਗੁਰਦੁਆਰਾ ਸਿੰਘ ਸਭਾ ਫੇਜ਼-2 ਅਰਬਨ ਅਸਟੇਟ ਵਿੱਚ ਹੋਇਆ। ਇਸ ਮੌਕੇ ਅਰਦਾਸ ਉਨ੍ਹਾਂ ਦੀ ਧੀ ਹਰਗੁਣਜੀਤ ਕੌਰ ਨੇ ਕੀਤੀ। ਇੱਥੇ ਪੁੱਜੇ ਭੁਪਿੰਦਰ ਪਾਲੀ ਨੇ ਡਾ. ਰਣਜੀਤ ਕੌਰ ਬਾਰੇ ਕਿਹਾ ਕਿ ਉਹ ਬਹੁਤ ਹੀ ਸਿਆਣੇ ਤੇ ਸੂਝਵਾਨ ਸਨ, ਜਿਨ੍ਹਾਂ ਨੇ ਆਪਣੇ ਪਤੀ ਦੀ ਮਦਦ ਕੀਤੀ ਤੇ ਆਪਣੇ ਪਰਿਵਾਰ ਨੂੰ ਵੀ ਚੰਗੀ ਤਰ੍ਹਾਂ ਸੰਭਾਲਿਆ। ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਕਿਹਾ ਕਿ ਉਹ ਸਾਡੇ ਲਈ ਛਤਰ-ਛਾਇਆ ਸਨ। ਅੰਗਰੇਜ਼ੀ ਵਿਭਾਗ ਦੇ ਅਧਿਆਪਕਾਂ ਨੇ ਡਾ. ਰਣਜੀਤ ਕੌਰ ਦੀਆਂ ਯਾਦਾਂ ਤਾਜ਼ਾ ਕੀਤੀਆਂ। ਇਸ ਮੌਕੇ ਸਾਬਕਾ ਡੀਪੀਆਰਓ ਉਜਾਗਰ ਸਿੰਘ, ਡਾ. ਨਵਜੀਤ ਸਿੰਘ ਜੌਹਲ, ਡਾ. ਹਰਜਿੰਦਰ ਵਾਲੀਆ, ਡਾ. ਭੁਪਿੰਦਰ ਬੱਤਰਾ, ਡਾ. ਅਮਰਜੀਤ ਸਿੰਘ ਵੜੈਚ, ਜਸਪਾਲ ਢਿੱਲੋਂ, ਡਾ. ਹਰਵਿੰਦਰ ਭੱਟੀ, ਪੀਡਬਲਿਊਡੀ ਵਿਭਾਗ ਦੇ ਅਧਿਕਾਰੀ, ਡਾ. ਸਤੀਸ਼ ਵਰਮਾ, ਡਾ. ਗੁਰਸੇਵਕ ਲੰਬੀ, ਡਾ. ਰਾਜਿੰਦਰਪਾਲ ਬਰਾੜ, ਡਾ. ਚਰਨਜੀਤ ਕੌਰ ਬਰਾੜ, ਅੰਗਰੇਜ਼ੀ ਵਿਭਾਗ ਤੋਂ ਡਾ. ਜੋਤੀ ਪੁਰੀ, ਡਾ. ਧਰਮਜੀਤ, ਸਤਨਾਮ ਜੱਸੜ ਬਠਿੰਡਾ, ਡੀਨ ਭਾਸ਼ਾਵਾਂ ਡਾ. ਬਲਵਿੰਦਰ ਕੌਰ ਸਿੱਧੂ, ਡਾ. ਜਸਵਿੰਦਰ ਸਿੰਘ, ਧਨਵੰਤ ਕੌਰ, ਕਿਰਪਾਲ ਕਜ਼ਾਕ, ਪ੍ਰਾਣ ਸਭਰਵਾਲ, ਡਾ. ਰਣਜੀਤ ਘੁੰਮਣ, ਡਾ. ਰਾਜਵਿੰਦਰ ਕੌਰ ਤੇ ਕਪੂਰ ਪਰਿਵਾਰ ਦੇ ਸਨੇਹੀਆਂ ਤੇ ਰਿਸ਼ਤੇਦਾਰਾਂ ਨੇ ਸ਼ਰਧਾਂਜਲੀ ਭੇਟ ਕੀਤੀ।