ਫ਼ਿਰੋਜ਼ਪੁਰ-ਮੁਹਾਲੀ ਰੂਟ ’ਤੇ ਰੇਲ ਸੇਵਾਵਾਂ ਬਹਾਲ
ਨਿੱਜੀ ਪੱਤਰ ਪ੍ਰੇਰਕ ਤਲਵੰਡੀ ਭਾਈ, 30 ਜੂਨ ਫ਼ਿਰੋਜ਼ਪੁਰ-ਮੁਹਾਲੀ ਰੇਲਵੇ ਰੂਟ ’ਤੇ ਬੰਦ ਦੋ ਰੇਲਾਂ ਦੀਆਂ ਸੇਵਾਵਾਂ ਬਹਾਲ ਕੀਤੀਆਂ ਗਈਆਂ ਹਨ। ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਤੇ ਸਟੇਸ਼ਨ ਸਲਾਹਕਾਰ ਕਮੇਟੀ ਦੇ ਮੈਂਬਰ ਵਿਜੈ ਕੁਮਾਰ ਕਾਇਤ ਨੇ ਦੱਸਿਆ ਕਿ ਕੁਝ ਅਰਸਾ ਪਹਿਲਾਂ...
Advertisement
ਨਿੱਜੀ ਪੱਤਰ ਪ੍ਰੇਰਕ
ਤਲਵੰਡੀ ਭਾਈ, 30 ਜੂਨ
Advertisement
ਫ਼ਿਰੋਜ਼ਪੁਰ-ਮੁਹਾਲੀ ਰੇਲਵੇ ਰੂਟ ’ਤੇ ਬੰਦ ਦੋ ਰੇਲਾਂ ਦੀਆਂ ਸੇਵਾਵਾਂ ਬਹਾਲ ਕੀਤੀਆਂ ਗਈਆਂ ਹਨ। ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਤੇ ਸਟੇਸ਼ਨ ਸਲਾਹਕਾਰ ਕਮੇਟੀ ਦੇ ਮੈਂਬਰ ਵਿਜੈ ਕੁਮਾਰ ਕਾਇਤ ਨੇ ਦੱਸਿਆ ਕਿ ਕੁਝ ਅਰਸਾ ਪਹਿਲਾਂ ਬੰਦ ਹੋਈ ਰੇਲ ਗੱਡੀ ਨੰਬਰ 14613 ਅਤੇ 14614, ਜੋ ਸਵੇਰੇ ਫ਼ਿਰੋਜ਼ਪੁਰ ਤੋਂ ਮੁਹਾਲੀ ਪਹੁੰਚਦੀ ਸੀ ਤੇ ਸ਼ਾਮ ਵੇਲੇ ਮੁਹਾਲੀ ਤੋਂ ਫ਼ਿਰੋਜ਼ਪੁਰ ਪਹੁੰਚਦੀ ਸੀ, ਦੀਆਂ ਸੇਵਾਵਾਂ ਬਹਾਲ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਕਈ ਸਾਲਾਂ ਤੋਂ ਬੰਦ ਟਰੇਨ ਨੰਬਰ 14629 ਤੇ 14630 (ਸਤਲੁਜ ਐਕਸਪ੍ਰੈੱਸ) ਦੀਆਂ ਸੇਵਾਵਾਂ ਵੀ ਮੁੜ ਸ਼ੁਰੂ ਹੋ ਗਈਆਂ ਹਨ। ਦੋਹਾਂ ਰੇਲ ਗੱਡੀਆਂ ਦਾ ਤਲਵੰਡੀ ਭਾਈ ਰੇਲਵੇ ਸਟੇਸ਼ਨ ’ਤੇ ਵੀ ਠਹਿਰਾਅ ਹੈ। ਵਿਜੈ ਕਾਇਤ ਨੇ ਕਿਹਾ ਰੇਲ ਮੰਤਰਾਲੇ ਨੇ ਇਲਾਕੇ ਦੇ ਲੋਕਾਂ ਦੀ ਵੱਡੀ ਮੰਗ ਨੂੰ ਦੇਖਦਿਆਂ ਇਹ ਲੋਕ ਪੱਖੀ ਫ਼ੈਸਲਾ ਲਿਆ ਹੈ।
Advertisement