ਠੁੱਲੀਵਾਲ ਦਾ ਫ਼ੌਜੀ ਸ੍ਰੀਨਗਰ ਵਿੱਚ ਸ਼ਹੀਦ
ਪਿੰਡ ਠੁੱਲੀਵਾਲ ਦਾ ਫ਼ੌਜੀ ਸ੍ਰੀਨਗਰ ਦੇ ਬਡਗਾਮ ਜ਼ਿਲ੍ਹੇ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਸ਼ਹੀਦ ਜਗਸੀਰ ਸਿੰਘ (35) ਪੁੱਤਰ ਸੁਖਦੇਵ ਸਿੰਘ ਸਿੱਖ ਰੈਜਮੈਂਟ ਮਦਰ ਯੂਨਿਟ 27 ਦਾ ਨਾਇਕ ਸੀ। ਪਿੰਡ ਦੇ ਸਮਾਜ ਸੇਵੀ ਹਰਤੇਜ ਸਿੰਘ ਸਿੱਧੂ ਤੇ ਸ਼ਹੀਦ ਦੇ ਜੀਜਾ...
Advertisement
ਪਿੰਡ ਠੁੱਲੀਵਾਲ ਦਾ ਫ਼ੌਜੀ ਸ੍ਰੀਨਗਰ ਦੇ ਬਡਗਾਮ ਜ਼ਿਲ੍ਹੇ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਸ਼ਹੀਦ ਜਗਸੀਰ ਸਿੰਘ (35) ਪੁੱਤਰ ਸੁਖਦੇਵ ਸਿੰਘ ਸਿੱਖ ਰੈਜਮੈਂਟ ਮਦਰ ਯੂਨਿਟ 27 ਦਾ ਨਾਇਕ ਸੀ। ਪਿੰਡ ਦੇ ਸਮਾਜ ਸੇਵੀ ਹਰਤੇਜ ਸਿੰਘ ਸਿੱਧੂ ਤੇ ਸ਼ਹੀਦ ਦੇ ਜੀਜਾ ਕੁਲਦੀਪ ਸਿੰਘ ਨੇ ਦੱਸਿਆ ਕਿ ਪਰਿਵਾਰ ਨੂੰ ਕੱਲ੍ਹ ਦੇਰ ਸ਼ਾਮ ਜਗਸੀਰ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਮਿਲੀ। ਸ਼ਹੀਦ ਕਿਸਾਨ ਪਰਿਵਾਰ ਨਾਲ ਸਬੰਧਤ ਸੀ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਜਗਸੀਰ ਦਾ ਵਿਆਹ 2015 ਵਿੱਚ ਹੋਇਆ ਤੇ ਉਹ 10 ਸਾਲ ਦੇ ਬੱਚੇ ਦਾ ਪਿਤਾ ਸੀ। ਸ਼ਹੀਦ ਦੀ ਦੇਹ 5 ਨਵੰਬਰ ਨੂੰ ਸਵੇਰੇ ਪਿੰਡ ਠੁੱਲੀਵਾਲ ਪੁੱਜੇਗੀ ਅਤੇ ਪਿੰਡ ਦੇ ਸਰਕਾਰੀ ਸਕੂਲ ’ਚ ਸਰਕਾਰੀ ਸਨਮਾਨਾਂ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
Advertisement
Advertisement
