ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਿੰਨ ਨੌਜਵਾਨਾਂ ਵੱਲੋਂ ਛੇ ਸਾਲਾਂ ਬੱਚੇ ਨਾਲ ਬਦਫੈਲੀ

ਜ਼ਿਲ੍ਹੇ ਦੇ ਪਿੰਡ ’ਚ ਛੇ ਸਾਲਾਂ ਬੱਚੇ ਨਾਲ ਪਿੰਡ ਦੇ ਹੀ ਤਿੰਨ ਨੌਜਵਾਨਾਂ ਨੇ ਕਥਿਤ ਬਦਫੈਲੀ ਕੀਤੀ। ਬੱਚੇ ਦੀ ਹਾਲਤ ਵਿਗੜਨ ਕਾਰਨ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੇ ਪੀੜਤ ਬੱਚੇ ਦੀ ਮਾਤਾ ਦੇ...
Advertisement

ਜ਼ਿਲ੍ਹੇ ਦੇ ਪਿੰਡ ’ਚ ਛੇ ਸਾਲਾਂ ਬੱਚੇ ਨਾਲ ਪਿੰਡ ਦੇ ਹੀ ਤਿੰਨ ਨੌਜਵਾਨਾਂ ਨੇ ਕਥਿਤ ਬਦਫੈਲੀ ਕੀਤੀ। ਬੱਚੇ ਦੀ ਹਾਲਤ ਵਿਗੜਨ ਕਾਰਨ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੇ ਪੀੜਤ ਬੱਚੇ ਦੀ ਮਾਤਾ ਦੇ ਬਿਆਨ ’ਤੇ ਕੇਸ ਦਰਜ ਕਰ ਲਿਆ ਹੈ। ਥਾਣਾ ਸਦਰ ਦੇ ਐੱਸ ਐੱਸ ਓ ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਨੂੰ ਸ਼ਿਕਾਇਤ ਮਿਲੀ ਸੀ ਕਿ ਬੱਚੇ ਨੂੰ ਟੌਫੀਆਂ ਖੁਆ ਕੇ ਪਿੰਡ ਦੇ ਤਿੰਨ ਨੌਜਵਾਨ ਅਰਮਾਨ ਸਿੰਘ, ਸਤਨਾਮ ਸਿੰਘ ਅਤੇ ਵੀਰਦਵਿੰਦਰ ਸਿੰਘ ਪਿੰਡ ਦੇ ਸੁਸਾਇਟੀ ਸਟੋਰ ਵਿੱਚ ਲੈ ਗਏ, ਜਿੱਥੇ ਉਨ੍ਹਾਂ ਉਸ ਨਾਲ ਕਥਿਤ ਕੁਕਰਮ ਕੀਤਾ ਅਤੇ ਵੀਡੀਓ ਬਣਾਈ। ਪੁਲੀਸ ਨੇ ਤਿੰਨਾਂ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਹਾਲੇ ਤੱਕ ਕਿਸੇ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

Advertisement
Advertisement
Show comments