ਪੁਲੀਸ ’ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਤਿੰਨ ਜਣੇ ਅਸਲੇ ਸਣੇ ਕਾਬੂ
ਐਸਏਐਸ ਨਗਰ (ਮੁਹਾਲੀ): ਫੇਜ਼-3-ਏ ਸਥਿਤ ਮਾਈਕਰੋ ਟਾਵਰ ਨੇੜੇ ਪੁਲੀਸ ਨਾਕੇ ਦੌਰਾਨ ਫੋਰਡ ਫੀਗੋ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਨੇ ਪੁਲੀਸ ਕਰਮਚਾਰੀਆਂ ’ਤੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਕਾਰ ਸਵਾਰਾਂ ਨੂੰ ਕਾਬੂ ਕਰ ਲਿਆ। ਐਸਪੀ (ਡੀ) ਅਮਨਦੀਪ ਸਿੰਘ...
Advertisement
ਐਸਏਐਸ ਨਗਰ (ਮੁਹਾਲੀ): ਫੇਜ਼-3-ਏ ਸਥਿਤ ਮਾਈਕਰੋ ਟਾਵਰ ਨੇੜੇ ਪੁਲੀਸ ਨਾਕੇ ਦੌਰਾਨ ਫੋਰਡ ਫੀਗੋ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਨੇ ਪੁਲੀਸ ਕਰਮਚਾਰੀਆਂ ’ਤੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਕਾਰ ਸਵਾਰਾਂ ਨੂੰ ਕਾਬੂ ਕਰ ਲਿਆ। ਐਸਪੀ (ਡੀ) ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਲੰਘੀ ਰਾਤ ਮਟੌਰ ਪੁਲੀਸ ਨਾਕੇ ’ਤੇ ਤਾਇਨਾਤ ਕਰਮਚਾਰੀਆਂ ’ਤੇ ਕਾਰ ਚਾਲਕਾਂ ਨੇ ਗੋਲੀਆਂ ਚਲਾਈਆਂ ਪਰ ਜਵਾਬੀ ਕਾਰਵਾਈ ’ਚ ਕਾਰ ਚਾਲਕ ਦੀ ਖੱਬੀ ਲੱਤ ਅਤੇ ਗੋਡੇ ਦੇ ਹੇਠਾਂ ਗੋਲੀ ਲੱਗੀ ਜਿਸ ਦੀ ਪਛਾਣ ਗੁਰਮੁੱਖ ਸਿੰਘ ਉਰਫ਼ ਸ਼ੈਂਟੀ ਵਾਸੀ ਪਿੰਡ ਅਲਾਦਾਦਪੁਰ ਵਜੋਂ ਹੋਈ ਹੈ। ਉਸ ਕੋਲੋਂ .32 ਬੋਰ ਦਾ ਪਿਸਤੌਲ ਤੇ ਦੋ ਜ਼ਿੰਦਾ ਰੌਂਦ ਅਤੇ ਇੱਕ ਖੋਲ ਬਰਾਮਦ ਕੀਤਾ ਗਿਆ ਹੈ। ਉਸ ਦੇ ਸਾਥੀਆਂ ਦੀ ਪਛਾਣ ਵਰਿੰਦਰ ਸਿੰਘ ਉਰਫ਼ ਵਿੱਕੀ ਅਤੇ ਕਰਨ ਸਿੰਘ ਵਾਸੀ ਪਿੰਡ ਘੁੱਲੂ ਮਾਜਰਾ (ਫਤਹਿਗੜ੍ਹ ਸਾਹਿਬ) ਵਜੋਂ ਹੋਈ ਹੈ। -ਪੱਤਰ ਪ੍ਰੇਰਕ
Advertisement
Advertisement