ਮੀਂਹ ਕਾਰਨ ਲੁਧਿਆਣਾ ’ਚ ਬੱਚੇ ਸਣੇ ਤਿੰਨ ਮੌਤਾਂ
ਕਰੰਟ ਲੱਗਣ ਕਾਰਨ ਹੋਈ ਤਿੰਨਾਂ ਦੀ ਮੌਤ
Advertisement
ਸਨਅਤੀ ਸ਼ਹਿਰ ਵਿੱਚ ਮੀਂਹ ਕਾਰਨ ਇੱਕ ਬੱਚੇ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ। ਤਿੰਨੋਂ ਮੌਤਾਂ ਕਰੰਟ ਲੱਗਣ ਕਾਰਨ ਹੋਈਆਂ। ਇੱਥੇ ਮੀਂਹ ਕਾਰਨ ਨਿਊ ਪੁਨੀਤ ਨਗਰ ਇਲਾਕੇ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ। ਇਸ ਕਾਰਨ ਅੰਦਰ ਸੌਂ ਰਹੇ ਬੱਚੇ ’ਤੇ ਛੱਤ ਦਾ ਮਲਬਾ ਡਿੱਗ ਗਿਆ ਤੇ ਉੱਥੇ ਕਰੰਟ ਆਉਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਕਾਸ (8) ਵਜੋਂ ਹੋਈ ਹੈ। ਇਸ ਘਟਨਾ ਦਾ ਪਤਾ ਲੱਗਣ ’ਤੇ ਲੋਕਾਂ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਲੋਕਾਂ ਨੇ ਬਿਜਲੀ ਬੰਦ ਕਰਵਾ ਕੇ ਵਿਕਾਸ ਦੀ ਲਾਸ਼ ਨੂੰ ਮਲਬੇ ਹੇਠਾਂ ਤੋਂ ਕੱਢਿਆ। ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਿਕਾਸ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।ਇਸੇ ਤਰ੍ਹਾਂ ਪਿੰਡ ਸੰਗੋਵਾਲ ਵਿੱਚ ਕਰੰਟ ਲੱਗਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਤੇਜਵੰਤ ਸਿੰਘ (21) ਅਤੇ ਮਨਜੋਤ ਸਿੰਘ (19) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮੀਂਹ ਕਾਰਟ ਮਕਾਨ ਵਿੱਚ ਕਰੰਟ ਆ ਗਿਆ ਸੀ। ਅੰਦਰ ਪਾਣੀ ਭਰਿਆ ਹੋਣ ਕਾਰਨ ਨੌਜਵਾਨ ਕਰੰਟ ਦੀ ਲਪੇਟ ’ਚ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਮਨਜੋਤ ਸਿੰਘ ਨੂੰ ਕਰੰਟ ਲੱਗ ਗਿਆ। ਇਸ ਬਾਰੇ ਜਿਵੇਂ ਹੀ ਤੇਜ ਨੂੰ ਪਤਾ ਲੱਗਿਆ ਤਾਂ ਉਹ ਆਪਣੇ ਛੋਟੇ ਭਰਾ ਨੂੰ ਬਚਾਉਣ ਲਈ ਗਿਆ ਪਰ ਉਹ ਖ਼ੁਦ ਵੀ ਕਰੰਟ ਦੀ ਲਪੇਟ ’ਚ ਆ ਗਿਆ ਅਤੇ ਦੋਵਾਂ ਦੀ ਮੌਤ ਹੋ ਗਈ। ਦੋਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ।
Advertisement
Advertisement