ਸਕੂਲੀ ਬੱਸ ’ਤੇ ਹਮਲੇ ’ਚ ਤਿੰਨ ਬੱਚੇ ਜ਼ਖ਼ਮੀ
ਰਵੇਲ ਸਿੰਘ ਭਿੰਡਰ ਡੀ ਏ ਵੀ ਪਬਲਿਕ ਸਕੂਲ ਬਾਦਸ਼ਾਹਪੁਰ ਦੀ ਬੱਸ ਦੇ ਡਰਾਈਵਰ ਨਾਲ ਸਾਈਡ ਨੂੰ ਲੈ ਕੇ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਮੁਲਜ਼ਮ ਨੇ ਡਰਾਈਵਰ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਡੰਡਿਆਂ ਨਾਲ ਹਮਲਾ ਕਰ...
Advertisement
ਰਵੇਲ ਸਿੰਘ ਭਿੰਡਰ
ਡੀ ਏ ਵੀ ਪਬਲਿਕ ਸਕੂਲ ਬਾਦਸ਼ਾਹਪੁਰ ਦੀ ਬੱਸ ਦੇ ਡਰਾਈਵਰ ਨਾਲ ਸਾਈਡ ਨੂੰ ਲੈ ਕੇ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਮੁਲਜ਼ਮ ਨੇ ਡਰਾਈਵਰ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਡੰਡਿਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਤਿੰਨ ਬੱਚੇ ਜ਼ਖ਼ਮੀ ਹੋ ਗਏ। ਇਸ ਹਮਲੇ ’ਚ ਬੱਸ ਦੇ ਸ਼ੀਸ਼ੇ ਵੀ ਟੁੱਟ ਗਏ| ਸਕੂਲ ਪ੍ਰਿੰਸੀਪਲ ਪੂਨਮ ਸਿੰਘ ਨੇ ਆਖਿਆ ਕਿ ਮੈਨੇਜਮੈਂਟ ਵੱਲੋਂ ਪੜਤਾਲ ਕੀਤੀ ਗਈ ਹੈ, ਜਿਸ ਵਿੱਚ ਸਕੂਲ ਬੱਸ ਡਰਾਈਵਰ ਦਾ ਸਾਈਡ ਦੇਣ ਜਾਂ ਲੈਣ ਦੇ ਮਾਮਲੇ ’ਚ ਕੋਈ ਕਸੂਰ ਨਹੀਂ ਸੀ। ਝਗੜਾ ਕਰਨ ਵਾਲੇ ਮੋਟਰਸਾਈਕਲ ਸਵਾਰ ਨੇ ਜਾਣ-ਬੁੱਝ ਕੇ ਮਾਹੌਲ ਖ਼ਰਾਬ ਕੀਤਾ| ਸਕੂਲ ਮੁਤਾਬਕ ਡਰਾਈਵਰ ਨੇ ਮੌਕਾ ਸੰਭਾਲਦਿਆਂ ਭਾਵੇਂ ਬੱਸ ਨੂੰ ਸਿਉਣਾ ਕਾਠ ’ਚੋਂ ਜਲਦੀ ਵਾਪਸ ਸਕੂਲ ਲਿਆਂਦਾ ਪ੍ਰੰਤੂ ਮੁਲਜ਼ਮ ਬੱਸ ਦਾ ਪਿੱਛਾ ਕਰਦਾ ਸਕੂਲ ਤੱਕ ਪੁੱਜ ਗਿਆ| ਬੱਸ ’ਚ ਸਵਾਰ ਛੋਟੀਆਂ ਕਲਾਸਾਂ ਦੇ ਵਿਦਿਆਰਥੀ ਸ਼ੀਸ਼ੇ ਟੁੱਟਣ ਕਾਰਨ ਜ਼ਖ਼ਮੀ ਹੋਏ ਹਨ।
Advertisement
Advertisement