ਰਾਤੋ ਰਾਤ ਲੱਖਾਂ ਦੇ ਸਫੈਦੇ ਵੱਢ ਕੇ ਲੈ ਗਏ ਚੋਰ
ਕਸਬਾ ਸ਼ਹਿਣਾ ਦੇ ਲਾਗਲੇ ਪਿੰਡ ਲੀਲੋ ਕੋਠੇ (ਸ਼ਹਿਣਾ) ਵਿੱਚ ਲੰਘੀ ਰਾਤ ਚੋਰ 2 ਲੱਖ ਦੇ ਕਰੀਬ ਦੇ ਸਫੈਦੇ ਵੱਢ ਕੇ ਲੈ ਗਏ। ਪਿੰਡ ਵਾਸੀਆਂ ਅਤਿੰਦਰਪਾਲ ਸਿੰਘ, ਸਤਨਾਮ ਸਿੰਘ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ, ਜਗਤਾਰ ਸਿੰਘ ਪੰਚ ਆਦਿ ਨੇ ਦੱਸਿਆ ਕਿ ਇੰਨੀ...
Advertisement
ਕਸਬਾ ਸ਼ਹਿਣਾ ਦੇ ਲਾਗਲੇ ਪਿੰਡ ਲੀਲੋ ਕੋਠੇ (ਸ਼ਹਿਣਾ) ਵਿੱਚ ਲੰਘੀ ਰਾਤ ਚੋਰ 2 ਲੱਖ ਦੇ ਕਰੀਬ ਦੇ ਸਫੈਦੇ ਵੱਢ ਕੇ ਲੈ ਗਏ। ਪਿੰਡ ਵਾਸੀਆਂ ਅਤਿੰਦਰਪਾਲ ਸਿੰਘ, ਸਤਨਾਮ ਸਿੰਘ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ, ਜਗਤਾਰ ਸਿੰਘ ਪੰਚ ਆਦਿ ਨੇ ਦੱਸਿਆ ਕਿ ਇੰਨੀ ਵੱਡੀ ਚੋਰੀ ਘੱਟ ਬੰਦਿਆਂ ਦਾ ਕੰਮ ਨਹੀਂ ਹੈ। ਇਹ 8 ਸਫੈਦੇ ਤਿੰਨ ਘਰਾਂ ਦੇ ਸਨ ਅਤੇ ਮੋਟੇ ਮੋਟੇ ਸਫੈਦੇ ਸਨ। ਸਵੇਰ ਵੇਲੇ ਸੈਰ ਕਰਨ ਆਏ ਪਿੰਡ ਵਾਸੀਆਂ ਨੂੰ ਇਸ ਚੋਰੀ ਸਬੰਧੀ ਪਤਾ ਲੱਗਿਆ। ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ, ਪੁਲੀਸ ਨੇ ਮੌਕਾ ਵੀ ਦੇਖਿਆ ਹੈ। ਪਿੰਡ ਵਾਸੀਆਂ ਨੇ ਤਾਂ ਇਹ ਵੀ ਕਿਹਾ ਕਿ ਚੋਰਾਂ ਨੇ ਇਲਾਕਾ ਨਿਵਾਸੀਆਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਪੁਲੀਸ ਚੋਰਾਂ ਖ਼ਿਲਾਫ਼ ਸ਼ਿਕੰਜਾ ਕੱਸੇ ਅਤੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ।
Advertisement
Advertisement
