ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਧਾਇਕ ਦਿਨੇਸ਼ ਚੱਢਾ ਦੇ ਪਿੰਡ ’ਚ ਨਹੀਂ ਹੋਈ ਸਰਬਸੰਮਤੀ

ਪੱਤਰ ਪ੍ਰੇਰਕ ਨੂਰਪੁਰ ਬੇਦੀ, 13 ਅਕਤੂਬਰ ਬਲਾਕ ਨੂਰਪੁਰ ਬੇਦੀ ਦੇ 41 ਪਿੰਡਾਂ ਵਿੱਚ ਭਾਵੇਂ ਸਰਬਸੰਮਤੀ ਨਾਲ ਪੰਚਾਇਤਾਂ ਬਣੀਆਂ ਹਨ ਪਰ ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਆਪਣੇ ਪਿੰਡ ਬੜਵਾ ਵਿੱਚ ਸਰਪੰਚੀ ਦੀ ਚੋਣ ਲਈ ਸਰਬਸੰਮਤੀ ਨਹੀਂ ਬਣੀ ਹੈ। ਇੱਥੇ ਦੋ ਉਮੀਦਵਾਰਾਂ...
Advertisement

ਪੱਤਰ ਪ੍ਰੇਰਕ

ਨੂਰਪੁਰ ਬੇਦੀ, 13 ਅਕਤੂਬਰ

Advertisement

ਬਲਾਕ ਨੂਰਪੁਰ ਬੇਦੀ ਦੇ 41 ਪਿੰਡਾਂ ਵਿੱਚ ਭਾਵੇਂ ਸਰਬਸੰਮਤੀ ਨਾਲ ਪੰਚਾਇਤਾਂ ਬਣੀਆਂ ਹਨ ਪਰ ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਆਪਣੇ ਪਿੰਡ ਬੜਵਾ ਵਿੱਚ ਸਰਪੰਚੀ ਦੀ ਚੋਣ ਲਈ ਸਰਬਸੰਮਤੀ ਨਹੀਂ ਬਣੀ ਹੈ। ਇੱਥੇ ਦੋ ਉਮੀਦਵਾਰਾਂ ਵਿਚਾਲੇ ਫਸਵਾਂ ਮੁਕਾਬਲਾ ਹੈ। ਵਿਧਾਇਕ ਦੇ ਧੜੇ ਨੇ ਅਵਤਾਰ ਸਿੰਘ ਕੂਨਰ ਨੂੰ ਸਰਪੰਚ ਦਾ ਉਮੀਦਵਾਰ ਬਣਾਇਆ ਹੈ, ਜਦਕਿ ਦੂਜੇ ਧੜੇ ਸਾਬਕਾ ਸਰਪੰਚ ਵਿਜੇ ਕੁਮਾਰ ਪਿੰਕਾ ਨੇ ਚਮਨ ਲਾਲ ਭੋਲਾ ਨੂੰ ਸਰਪੰਚੀ ਲਈ ਉਤਾਰਿਆ ਹੈ। ਇਸੇ ਤਰ੍ਹਾਂ ਪਿੰਡ ਕਲਵਾਂ ਵਿੱਚ ਸਰਪੰਚ ਦੀ ਚੋਣ ਲਈ ਨੌਜਵਾਨ ਆਗੂ ਗੁਰਜੀਤ ਸਿੰਘ ਗੋਲਡੀ ਅਤੇ ਪਿੰਡ ਦੇ ਸਾਬਕਾ ਸਰਪੰਚ ਦੇ ਪਰਿਵਾਰ ਵਿੱਚੋਂ ਸੁਭਾਸ਼ ਚੰਦ ਉਮੀਦਵਾਰ ਹਨ। ਦੋਵਾਂ ਵੱਲੋਂ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਨੂਰਪੁਰ ਬੇਦੀ ਵਿੱਚ ਐੱਸਸੀ ਲਈ ਰਾਖਵੀਂ ਸੀਟ ਹੈ ਤੇ ਇੱਥੇ ਪੰਜ ਉਮੀਦਵਾਰ ਸਰਪੰਚੀ ਦੀ ਚੋਣ ਲੜ ਰਹੇ ਹਨ।

Advertisement
Show comments