ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਲੱਗੀ ਸਾਉਣ ਦੀ ਝੜੀ

ਮੀਂਹ ਕਾਰਨ ਲੋਕਾਂ ਨੂੰ ਹੁੰਮਸ ਤੋਂ ਰਾਹਤ ਮਿਲੀ; ਚੰਡੀਗੜ੍ਹ ’ਚ 28.8 ਮਿਲੀਮੀਟਰ ਮੀਂਹ ਪਿਆ
ਪਟਿਆਲਾ ਵਿਚ ਐਤਵਾਰ ਨੂੰ ਭਾਰੀ ਮੀਂਹ ਕਰਕੇ ਖੜ੍ਹੇ ਪਾਣੀ ਵਿਚੋਂ ਲੰਘਦੇ ਰਾਹਗੀਰ। ਫੋਟੋ: ਰਾਜੇਸ਼ ਸੱਚਰ
Advertisement

ਚੰਡੀਗੜ੍ਹ, 11 ਅਗਸਤ

ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਐਤਵਾਰ ਨੂੰ ਮੀਂਹ ਪਿਆ, ਜਿਸ ਨਾਲ ਲੋਕਾਂ ਨੂੰ ਹੁੰਮਸ ਤੋਂ ਰਾਹਤ ਮਿਲੀ। ਮੁਹਾਲੀ, ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ, ਰੂਪਨਗਰ, ਅੰਬਾਲਾ ਸਮੇਤ ਕਈ ਥਾਵਾਂ ’ਤੇ ਮੀਂਹ ਪਿਆ।

Advertisement

ਜਲੰਧਰ ਵਿਚ ਐਤਵਾਰ ਨੂੰ ਮੀਂਹ ਕਰਕੇ ਜਮ੍ਹਾਂ ਹੋਏ ਪਾਣੀ ਵਿਚੋਂ ਲੰਘਦਾ ਪੁਲੀਸ ਦਾ ਵਾਹਨ। ਫੋਟੋ: ਪੀਟੀਆਈ

ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਸਵੇਰੇ 8.30 ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ ਪਠਾਨਕੋਟ ’ਚ 82 ਮਿਲੀਮੀਟਰ, ਗੁਰਦਾਸਪੁਰ ਵਿੱਚ 68.8 ਮਿਲੀਮੀਟਰ ਤੇ ਅੰਮ੍ਰਿਤਸਰ ਵਿੱਚ 57.6 ਮਿਲੀਮੀਟਰ ਮੀਂਹ ਪਿਆ ਹੈ। ਇਸ ਸਮੇਂ ਦੌਰਾਨ ਹਰਿਆਣਾ ਦੇ ਅੰਬਾਲਾ ਵਿੱਚ 83.8 ਐੱਮਐੱਮ, ਕਰਨਾਲ ਵਿੱਚ 36.8 ਐੱਮਐੱਮ, ਸਿਰਸਾ ਵਿੱਚ 20 ਐੱਮਐੱਮ ਅਤੇ ਹਿਸਾਰ ਵਿੱਚ ਛੇ ਐੱਮਐੱਮ ਮੀਂਹ ਪਿਆ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ 28.8 ਐੱਮਐੱਮ ਮੀਂਹ ਪਿਆ। -ਪੀਟੀਆਈ

Advertisement
Show comments