ਜਲੰਧਰ ’ਚ ਦਿ ਟ੍ਰਿਬਿਊਨ ਹੈਲਥ ਕੇਅਰ ਐਵਾਰਡਜ਼ ਅੱਜ
ਦਿ ਟ੍ਰਿਬਿਊਨ ਗਰੁੱਪ ਵੱਲੋਂ 23 ਅਗਸਤ ਨੂੰ ਦਿ ਟ੍ਰਿਬਿਊਨ ਹੈਲਥ ਕੇਅਰ ਐਵਾਰਡਜ਼- 2025 ਕਰਵਾਇਆ ਜਾ ਰਿਹਾ ਹੈ। ਇਹ ਸਮਾਰੋਹ ਜਲੰਧਰ ਦੇ ਫਗਵਾੜਾ ਰੋਡ ’ਤੇ ਸਥਿਤ ਕਬਾਨਾ ਰਿਜ਼ੋਰਟ ਵਿੱਚ ਸ਼ਾਮ ਨੂੰ 7 ਵਜੇ ਸ਼ੁਰੂ ਹੋਵੇਗਾ। ਦਿ ਟ੍ਰਿਬਿਊਨ ਵੱਲੋਂ ਕਰਵਾਏ ਜਾ ਰਹੇ...
Advertisement
ਦਿ ਟ੍ਰਿਬਿਊਨ ਗਰੁੱਪ ਵੱਲੋਂ 23 ਅਗਸਤ ਨੂੰ ਦਿ ਟ੍ਰਿਬਿਊਨ ਹੈਲਥ ਕੇਅਰ ਐਵਾਰਡਜ਼- 2025 ਕਰਵਾਇਆ ਜਾ ਰਿਹਾ ਹੈ। ਇਹ ਸਮਾਰੋਹ ਜਲੰਧਰ ਦੇ ਫਗਵਾੜਾ ਰੋਡ ’ਤੇ ਸਥਿਤ ਕਬਾਨਾ ਰਿਜ਼ੋਰਟ ਵਿੱਚ ਸ਼ਾਮ ਨੂੰ 7 ਵਜੇ ਸ਼ੁਰੂ ਹੋਵੇਗਾ। ਦਿ ਟ੍ਰਿਬਿਊਨ ਵੱਲੋਂ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਸਮਾਰੋਹ ਵਿੱਚ ਪੰਜਾਬ ਸਣੇ ਉੱਤਰ ਭਾਰਤ ਵਿੱਚ ਸਿਹਤ ਖੇਤਰ ਵਿੱਚ ਵਧੀਆ ਕੰਮ ਕਰਨ ਵਾਲੇ ਦੋ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਦਿ ਟ੍ਰਿਬਿਊਨ ਹੈਲਥ ਕੇਅਰ ਐਵਾਰਡਜ਼-2025 ਵਿੱਚ ਅਮਨਦੀਪ ਹਸਪਤਾਲ ਅਤੇ ਉਜਾਲਾ ਸਾਈਗਨਜ਼ ਮੁੱਖ ਸਪਾਂਸਰ ਰਹਿਣਗੇ।
Advertisement
Advertisement