ਦੋ ਘਰਾਂ ਦੀਆਂ ਛੱਤਾਂ ਡਿੱਗੀਆਂ
ਪੀਡ਼ਤ ਪਰਿਵਾਰਾਂ ਦੀ ਆਰਥਿਕ ਮਦਦ ਦੀ ਅਪੀਲ
Advertisement
ਲਗਾਤਾਰ ਮੀਂਹ ਤੇ ਹੜ੍ਹਾਂ ਕਾਰਨ ਨੂਰਮਹਿਲ ਨੇੜੇ ਪਿੰਡ ਡੱਲਾ ਦੇ ਦੋ ਗਰੀਬ ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗ ਗਈਆਂ। ਰਾਣੋ ਦੇ ਦੋ ਕਮਰਿਆਂ ਅਤੇ ਰੇਸ਼ਮ ਲਾਲ ਦੇ ਮਕਾਨ ਦੀ ਛੱਤ ਡਿੱਗ ਗਈ। ਭਾਵੇਂ ਛੱਤਾਂ ਡਿੱਗਣ ਦੌਰਾਨ ਦੋਵਾਂ ਪਰਿਵਾਰਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰੇਲੂ ਸਾਮਾਨ ਨੁਕਸਾਨਿਆ ਗਿਆ। ਪਿੰਡ ਦੇ ਵਸਨੀਕ ਜੀਤ ਰਾਮ, ਜੋਧ ਸਿੰਘ ਤੇ ਹੋਰਨਾਂ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਪਰਿਵਾਰਾਂ ਦੀ ਆਰਥਿਕ ਮਦਦ ਲਈ ਅੱਗੇ ਆਉਣ। ਜ਼ਿਕਰਯੋਗ ਹੈ ਕਿ ਵਿਧਵਾ ਰਾਣੋ ਆਪਣੀ ਮੁਟਿਆਰ ਧੀ ਨਾਲ ਘਰੋਂ ਬੇਘਰ ਹੋ ਗਈ ਹੈ ਅਤੇ ਦਿਹਾੜੀਆਂ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ। ਦੂਜੇ ਪਾਸੇ ਰੇਸ਼ਮ ਲਾਲ ਦੀ ਵਿਆਹੁਤਾ ਲੜਕੀ ਸਹੁਰੇ ਘਰ ਤੋਂ ਆ ਕੇ ਉਸ ਦੀ ਦੇਖ ਭਾਲ ਕਰਦੀ ਹੈ। ਇਨ੍ਹਾਂ ਪਰਿਵਾਰਾਂ ਦੀ ਹਾਲਤ ਬੇਹੱਦ ਤਰਸਯੋਗ ਹੈ।
Advertisement
Advertisement