ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖੇਤਾਂ ’ਚ ਗੇੜਾ ਮਾਰਨ ਗਿਆ ਸੇਵਾਮੁਕਤ ਸਬ ਇੰਸਪੈਕਟਰ ਪਾਣੀ ’ਚ ਰੁਿੜ੍ਹਆ

ਪੱਤਰ ਪ੍ਰੇਰਕ ਪਾਤੜਾਂ, 13 ਜੁਲਾਈ ਪਿੰਡ ਜੋਗੇਵਾਲ ਦੇ ਵਸਨੀਕ ਭਗਵਾਨ ਦਾਸ ਦੀ ਅੱਜ ਘੱਗਰ ਦਰਿਆ ਦੇ ਪਾਣੀ ਵਿੱਚ ਰੁੜ੍ਹ ਜਾਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਭਗਵਾਨ ਦਾਸ ਪੰਜਾਬ ਪੁਲੀਸ ਦਾ ਸੇਵਾਮੁਕਤ ਸਬ-ਇੰਸਪੈਕਟਰ ਸੀ। ਮ੍ਰਿਤਕ ਦੀ ਦੇਹ ਪਿੰਡ ਗੁਲਾੜ੍ਹ...
Advertisement

ਪੱਤਰ ਪ੍ਰੇਰਕ

ਪਾਤੜਾਂ, 13 ਜੁਲਾਈ

Advertisement

ਪਿੰਡ ਜੋਗੇਵਾਲ ਦੇ ਵਸਨੀਕ ਭਗਵਾਨ ਦਾਸ ਦੀ ਅੱਜ ਘੱਗਰ ਦਰਿਆ ਦੇ ਪਾਣੀ ਵਿੱਚ ਰੁੜ੍ਹ ਜਾਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਭਗਵਾਨ ਦਾਸ ਪੰਜਾਬ ਪੁਲੀਸ ਦਾ ਸੇਵਾਮੁਕਤ ਸਬ-ਇੰਸਪੈਕਟਰ ਸੀ। ਮ੍ਰਿਤਕ ਦੀ ਦੇਹ ਪਿੰਡ ਗੁਲਾੜ੍ਹ ਕੋਲੋਂ ਮਿਲੀ ਹੈ। ਪਿੰਡ ਵਾਸੀਆਂ ਨੇ ਲਾਸ਼ ਨੂੰ ਪਾਣੀ ’ਚੋਂ ਕੱਢ ਕੇ ਸ਼ੁਤਰਾਣਾ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਮਾਣਾ ਸਿਵਲ ਹਸਪਤਾਲ ਭੇਜ ਕੇ ਬਣਦੀ ਕਾਰਵਾਈ ਆਰੰਭ ਦਿੱਤੀ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜੋਗੇਵਾਲ ਇਕਾਈ ਦੇ ਪ੍ਰਧਾਨ ਫਤਹਿ ਸਿੰਘ ਨੇ ਦੱਸਿਆ ਕਿ ਭਾਖੜਾ ਨਹਿਰ ਦੇ ਹੇਠਾਂ ਲੰਘਦੇ ਬੱਤੀ ਦਰੇ ਕੋਲ ਭਗਵਾਨ ਦਾਸ ਦਾ ਮੁਰਗੀਖਾਨਾ ਸੀ, ਜੋ ਬੀਤੇ ਦਿਨ ਹੜ੍ਹ ਵਿੱਚ ਰੁੜ੍ਹ ਗਿਆ ਸੀ। ਭਗਵਾਨ ਦਾਸ ਅੱਜ ਸਵੇਰੇ ਆਪਣੇ ਖੇਤਾਂ ਵੱਲ ਗੇੜਾ ਮਾਰਨ ਜਾ ਰਿਹਾ ਸੀ, ਜਦੋਂ ਉਹ ਤੇਜ਼ ਵਹਾਅ ਵਿੱਚ ਰੁੜ੍ਹ ਗਿਆ ਤੇ ਉਸ ਦੀ ਲਾਸ਼ ਕਈ ਘੰਟਿਆਂ ਮਗਰੋਂ ਮਿਲੀ।

Advertisement
Tags :
ਇੰਸਪੈਕਟਰਸੇਵਾਮੁਕਤਖੇਤਾਂਗੇੜਾਪਾਣੀ:ਮਾਰਨਰੁਿੜ੍ਹਆ