ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੈਟਰੋਲ ਪੰਪ ਦੇ ਕਰਿੰਦੇ ਨੂੰ ਗੋਲੀਆਂ ਮਾਰ ਕੇ ਨਗ਼ਦੀ ਖੋਹੀ

ਪੱਤਰ ਪ੍ਰੇਰਕ ਹੁਸ਼ਿਆਰਪੁਰ, 4 ਜੁਲਾਈ ਦਸੂਹਾ ਸੜਕ ’ਤੇ ਪਿੰਡ ਘਾਸੀਪਪੁਰ ਨੇੜੇ ਇਕ ਪੈਟਰੋਲ ਪੰਪ ਦੇ ਕਰਿੰਦੇ ਨੂੰ ਗੋਲੀਆਂ ਮਾਰ ਕੇ ਹਥਿਆਰਬੰਦ ਵਿਅਕਤੀ 27 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਲੈ ਗਏ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਦਸ ਵਜੇ ਦੋ ਮੋਟਰਸਾਈਕਲਾਂ...
Advertisement

ਪੱਤਰ ਪ੍ਰੇਰਕ

ਹੁਸ਼ਿਆਰਪੁਰ, 4 ਜੁਲਾਈ

Advertisement

ਦਸੂਹਾ ਸੜਕ ’ਤੇ ਪਿੰਡ ਘਾਸੀਪਪੁਰ ਨੇੜੇ ਇਕ ਪੈਟਰੋਲ ਪੰਪ ਦੇ ਕਰਿੰਦੇ ਨੂੰ ਗੋਲੀਆਂ ਮਾਰ ਕੇ ਹਥਿਆਰਬੰਦ ਵਿਅਕਤੀ 27 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਲੈ ਗਏ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਦਸ ਵਜੇ ਦੋ ਮੋਟਰਸਾਈਕਲਾਂ ’ਤੇ ਚਾਰ ਵਿਅਕਤੀ ਪੈਟਰੋਲ ਪੰਪ ’ਤੇ ਆਏ ਤੇ ਉਥੇ ਡਿੳੂਟੀ ਦੇ ਰਹੇ ਕਰਿੰਦੇ ਸੁਨੀਲ ਠਾਕੁਰ ਤੋਂ ਨਗ਼ਦੀ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸੁਨੀਲ ਨਗ਼ਦੀ ਵਾਲਾ ਬੈਗ ਲੈ ਕੇ ਭੱਜਿਆ ਪਰ ਹਮਲਾਵਰਾਂ ਨੇ ਉਸ ਦੇ ਦੋ ਗੋਲੀਆਂ ਮਾਰੀਆਂ ਤੇ ਨਗ਼ਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਸੁਨੀਲ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੰਪ ’ਤੇ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ ਜਿਸ ਕਾਰਨ ਹਮਲਾਵਰਾਂ ਦਾ ਕੋਈ ਸੁਰਾਗ ਨਾ ਮਿਲ ਸਕਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਥਾਣਾ ਹਰਿਆਣਾ ਪੁਲੀਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ।

Advertisement
Tags :
ਕਰਿੰਦੇਖੋਹੀਗੋਲੀਆਂਨਗਦੀਪੈਟਰੋਲ