ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੈਂਕ ਵਿੱਚੋਂ ਨਕਾਬਪੋਸ਼ਾਂ ਨੇ 15 ਲੱਖ ਰੁਪਏ ਖੋਹੇ

ਜੋਗਿੰਦਰ ਸਿੰਘ ਓਬਰਾਏ/ਡੀਪੀਐਸ ਬੱਤਰਾ ਖੰਨਾ/ਸਮਰਾਲਾ, 11 ਜੂਨ ਇਥੋਂ ਦੇ ਬੀਜਾ ਨੇੜਲੇ ਪਿੰਡ ਬਗਲੀ ਵਿੱਚ ਅੱਜ ਬਾਅਦ ਦੁਪਹਿਰ ਲੁਟੇਰੇ ਪੰਜਾਬ ਐਂਡ ਸਿੰਧ ਬੈਂਕ ਵਿੱਚੋਂ 15 ਲੱਖ ਰੁਪਏ ਦੇ ਕਰੀਬ ਨਗ਼ਦੀ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਤਿੰਨੇ ਮੋਟਰਸਾਈਕਲ ਸਵਾਰ ਬੈਂਕ...
ਬੈਂਕ ਡਾਕੇ ਬਾਰੇ ਜਾਣਕਾਰੀ ਹਾਸਲ ਕਰਦੇ ਹੋਏ ਐੱਸਐੱਸਪੀ ਅਮਨੀਤ ਕੌਂਡਲ ਅਤੇ ਹੋਰ ਅਧਿਕਾਰੀ।
Advertisement

ਜੋਗਿੰਦਰ ਸਿੰਘ ਓਬਰਾਏ/ਡੀਪੀਐਸ ਬੱਤਰਾ

ਖੰਨਾ/ਸਮਰਾਲਾ, 11 ਜੂਨ

Advertisement

ਇਥੋਂ ਦੇ ਬੀਜਾ ਨੇੜਲੇ ਪਿੰਡ ਬਗਲੀ ਵਿੱਚ ਅੱਜ ਬਾਅਦ ਦੁਪਹਿਰ ਲੁਟੇਰੇ ਪੰਜਾਬ ਐਂਡ ਸਿੰਧ ਬੈਂਕ ਵਿੱਚੋਂ 15 ਲੱਖ ਰੁਪਏ ਦੇ ਕਰੀਬ ਨਗ਼ਦੀ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਤਿੰਨੇ ਮੋਟਰਸਾਈਕਲ ਸਵਾਰ ਬੈਂਕ ਦੇ ਗੇਟ ਅੱਗੇ ਆਏ ਜਿਨ੍ਹਾਂ ਵਿੱਚੋਂ ਇੱਕ ਗੇਟ ਦੇ ਬਾਹਰ ਖੜ੍ਹਾ ਰਿਹਾ ਜਦੋਂ ਕਿ ਦੋ ਜਣੇ ਅੰਦਰ ਗਏ ਅਤੇ ਖਾਤਾ ਖੋਲ੍ਹਣ ਲਈ ਕਿਹਾ। ਬੈਂਕ ਦੇ ਗੰਨਮੈਨ ਨੇ ਇਨ੍ਹਾਂ ਨੂੰ ਆਪਣੇ ਮੂੰਹ ਤੋਂ ਮਾਸਕ ਹਟਾਉਣ ਲਈ ਕਿਹਾ ਤਾਂ ਉਨ੍ਹਾਂ ਨੇ ਗੰਨਮੈਨ ਨੂੰ ਜੱਫਾ ਪਾ ਲਿਆ ਅਤੇ ਹੱਥੋਪਾਈ ਹੋ ਗਏ। ਉਨ੍ਹਾਂ ਨੇ ਗੋਲੀ ਚਲਾ ਦਿੱਤੀ ਅਤੇ ਸਾਰੇ ਬੈਂਕ ਸਟਾਫ ਨੂੰ ਇੱਕ ਜਗ੍ਹਾ ਇਕੱਠਾ ਕਰਕੇ ਉਥੋਂ 15 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਉਹ ਜਾਂਦੇ ਹੋਏ ਗੰਨਮੈਨ ਦੀ ਬੰਦੂਕ ਖੋਹ ਕੇ ਲੈੈ ਗਏ ਤੇ ਗੇਟ ਦੇ ਬਾਹਰ ਸੁੱਟ ਗਏ। ਘਟਨਾ ਤੋਂ ਬਾਅਦ ਮੌਕੇ ’ਤੇ ਪੁੱਜੇ ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਜਲਦ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Advertisement
Tags :
Khannaletest News Punjabpunjab
Show comments