ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਰਐੱਸਐੱਸ ਆਗੂ ਦੇ ਪੁੱਤ ਦੇ ਕਤਲ ਕੇਸ ਦਾ ਮੁੱਖ ਨਿਸ਼ਾਨੇਬਾਜ਼ ਪੁਲੀਸ ਮੁਕਾਬਲੇ ’ਚ ਢੇਰ, ਹੈੱਡ ਕਾਂਸਟੇਬਲ ਵੀ ਜ਼ਖ਼ਮੀ

Punjab News: ਫਿਰੋਜ਼ਪੁਰ ਦੇ ਆਰਐੱਸਐੱਸ ਆਗੂ ਬਲਦੇਵ ਰਾਜ ਅਰੋੜਾ ਦੇ 32 ਸਾਲਾ ਪੁੱਤਰ ਨਵੀਨ ਅਰੋੜਾ ਦੇ ਸਨਸਨੀਖੇਜ਼ ਕਤਲ ਤੋਂ 12 ਦਿਨਾਂ ਬਾਅਦ ਪੰਜਾਬ ਪੁਲੀਸ ਨੇ ਅੱਜ ਸਵੇਰੇ ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਮਾਹਮੂ ਜੋਈਆ ਟੋਲ ਪਲਾਜ਼ਾ ਨੇੜੇ ਮੁਕਾਬਲੇ ਵਿੱਚ ਕਥਿਤ ਮੁੱਖ ਨਿਸ਼ਾਨੇਬਾਜ਼...
Tribune photo
Advertisement

Punjab News: ਫਿਰੋਜ਼ਪੁਰ ਦੇ ਆਰਐੱਸਐੱਸ ਆਗੂ ਬਲਦੇਵ ਰਾਜ ਅਰੋੜਾ ਦੇ 32 ਸਾਲਾ ਪੁੱਤਰ ਨਵੀਨ ਅਰੋੜਾ ਦੇ ਸਨਸਨੀਖੇਜ਼ ਕਤਲ ਤੋਂ 12 ਦਿਨਾਂ ਬਾਅਦ ਪੰਜਾਬ ਪੁਲੀਸ ਨੇ ਅੱਜ ਸਵੇਰੇ ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਮਾਹਮੂ ਜੋਈਆ ਟੋਲ ਪਲਾਜ਼ਾ ਨੇੜੇ ਮੁਕਾਬਲੇ ਵਿੱਚ ਕਥਿਤ ਮੁੱਖ ਨਿਸ਼ਾਨੇਬਾਜ਼ ਬਾਦਲ ਨੂੰ ਢੇਰ ਕੀਤਾ ਹੈ।

ਇਹ ਮੁਕਾਬਲਾ ਟੋਲ ਪਲਾਜ਼ਾ ਨੇੜੇ ਇੱਕ ਸ਼ਮਸ਼ਾਨਘਾਟ ਵਿੱਚ ਹੋਇਆ। ਸੂਤਰਾਂ ਨੇ ਦੱਸਿਆ ਕਿ ਕਥਿਤ ਮੁੱਖ ਨਿਸ਼ਾਨੇਬਾਜ਼ ਬਾਦਲ ਦੇ ਖੁਲਾਸੇ ਦੇ ਆਧਾਰ ’ਤੇ ਡੀਐੱਸਪੀ ਅਤੇ ਡੀਐੱਸਪੀ (ਡੀ) ਦੀ ਅਗਵਾਈ ਵਾਲੀ ਫਿਰੋਜ਼ਪੁਰ ਪੁਲੀਸ ਟੀਮ ਕੇਸ ਦੇ ਸਬੰਧ ਵਿੱਚ ਹਥਿਆਰਾਂ ਦੀ ਬਰਾਮਦਗੀ ਆਦਿ ਲਈ ਬਾਦਲ ਦੇ ਨਾਲ ਘਟਨਾ ਸਥਾਨ 'ਤੇ ਗਈ ਸੀ।

Advertisement

ਫਾਜ਼ਿਲਕਾ ਦੇ ਐੱਸਐੱਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਪੁਲੀਸ ਟੀਮ ਸ਼ਮਸ਼ਾਨਘਾਟ ਵਿੱਚ ਦਾਖਲ ਹੋਈ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਦੋ ਵਿਅਕਤੀਆਂ ਨੇ ਪੁਲੀਸ ਪਾਰਟੀ 'ਤੇ ਗੋਲੀਬਾਰੀ ਕਰ ਦਿੱਤੀ, ਜਿਸ ਕਾਰਨ ਹੈੱਡ ਕਾਂਸਟੇਬਲ ਬਲੌਰ ਸਿੰਘ ਜ਼ਖ਼ਮੀ ਹੋ ਗਿਆ। ਪੁਲੀਸ ਸੂਤਰਾਂ ਨੇ ਦੱਸਿਆ ਕਿ ਜਵਾਬੀ ਕਾਰਵਾਈ ਵਿੱਚ ਫਿਰੋਜ਼ਪੁਰ ਸ਼ਹਿਰ ਦਾ ਰਹਿਣ ਵਾਲਾ ਨਿਸ਼ਾਨੇਬਾਜ਼ ਬਾਦਲ ਕਰਾਸ ਫਾਇਰਿੰਗ ਵਿੱਚ ਮਾਰਿਆ ਗਿਆ ਪਰ ਸ਼ਮਸ਼ਾਨਘਾਟ ਵਿੱਚ ਮੌਜੂਦ ਦੂਸਰਾ ਦੋਸ਼ੀ ਭੱਜਣ ਵਿੱਚ ਕਾਮਯਾਬ ਹੋ ਗਿਆ।

ਫਿਰੋਜ਼ਪੁਰ ਦੇ ਡੀਆਈਜੀ ਹਰਮਨਬੀਰ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਾਕੀ ਤਿੰਨ ਦੋਸ਼ੀਆਂ – ਕਾਲੀ, ਕਦਮ ਅਤੇ ਹਰਸ਼ – ਨੂੰ ਪੁਲੀਸ ਨੇ ਕੁਝ ਦਿਨ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ।

ਜ਼ਿਕਰਯੋਗ ਹੈ ਕਿ 15 ਨਵੰਬਰ ਨੂੰ ਨਵੀਨ ਇੱਕ ਬਾਈਕ 'ਤੇ ਸਵਾਰ ਸੀ ਜਦੋਂ ਪੈਦਲ ਆਏ ਹਮਲਾਵਰਾਂ ਨੇ ਉਸ ਨੂੰ ਰਸਤੇ ਵਿੱਚ ਰੋਕ ਲਿਆ ਅਤੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਜਦੋਂ ਇਹ ਘਟਨਾ ਵਾਪਰੀ ਨਵੀਨ ਸ਼ਾਮ ਕਰੀਬ 7 ਵਜੇ ਆਪਣੀ ਦੁਕਾਨ ਤੋਂ ਘਰ ਵਾਪਸ ਆ ਰਿਹਾ ਸੀ।

Advertisement
Tags :
punjab newsPunjabi NewsPunjabi Tribune NewsPunjabi tribune news update
Show comments