‘ਰਾਜਮਾਰਗਯਾਤਰਾ’ ਰਾਹੀਂ ਮਿਲੇਗਾ ਸਭ ਤੋਂ ਘੱਟ ਟੌਲ ਵਾਲਾ ਰਾਹ
ਨਵੀਂ ਦਿੱਲੀ: ਕੌਮੀ ਸ਼ਾਹਰਾਹ ਅਥਾਰਿਟੀ ਦੇ ‘ਰਾਜਮਾਰਗਯਾਤਰਾ’ ਐਪ ਵਿੱਚ ਅਗਲੇ ਮਹੀਨੇ ਤੋਂ ਨਵੀਂ ਵਿਸ਼ੇਸ਼ਤਾ ਸ਼ਾਮਲ ਕੀਤੀ ਜਾਵੇਗੀ, ਜੋ ਵਾਹਨ ਚਾਲਕਾਂ ਨੂੰ ਦੋ ਸਟੇਸ਼ਨਾਂ ਵਿਚਾਲੇ ਸਭ ਤੋਂ ਘੱਟ ਟੌਲ ਵਾਲੇ ਰਸਤੇ ਬਾਰੇ ਜਾਣਕਾਰੀ ਦੇਵੇਗੀ। ਇਹ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ।...
Advertisement
ਨਵੀਂ ਦਿੱਲੀ: ਕੌਮੀ ਸ਼ਾਹਰਾਹ ਅਥਾਰਿਟੀ ਦੇ ‘ਰਾਜਮਾਰਗਯਾਤਰਾ’ ਐਪ ਵਿੱਚ ਅਗਲੇ ਮਹੀਨੇ ਤੋਂ ਨਵੀਂ ਵਿਸ਼ੇਸ਼ਤਾ ਸ਼ਾਮਲ ਕੀਤੀ ਜਾਵੇਗੀ, ਜੋ ਵਾਹਨ ਚਾਲਕਾਂ ਨੂੰ ਦੋ ਸਟੇਸ਼ਨਾਂ ਵਿਚਾਲੇ ਸਭ ਤੋਂ ਘੱਟ ਟੌਲ ਵਾਲੇ ਰਸਤੇ ਬਾਰੇ ਜਾਣਕਾਰੀ ਦੇਵੇਗੀ। ਇਹ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ‘ਰਾਜਮਾਰਗਯਾਤਰਾ’ ਐਪ ਯਾਤਰੀਆਂ ਨੂੰ ਕੌਮੀ ਸ਼ਾਹਰਾਹਾਂ ਬਾਰੇ ਵਿਆਪਕ ਜਾਣਕਾਰੀ ਮੁਹੱਈਆ ਕਰਦਾ ਹੈ ਅਤੇ ਸ਼ਿਕਾਇਤ ਨਿਵਾਰਣ ਵਿਧੀ ਮੁਹੱਈਆ ਕਰਦਾ ਹੈ। ਇੰਡੀਅਨ ਹਾਈਵੇਜ਼ ਮੈਨੇਜਮੈਂਟ ਕੰਪਨੀ ਦੇ ਇੰਟੈਲੀਜੈਂਟ ਟਰਾਂਸਪੋਰਟੇਸ਼ਨ ਸਿਸਟਮਦੇ ਮੁੱਖ ਉਤਪਾਦ ਅਧਿਕਾਰੀ ਅੰਮ੍ਰਿਤ ਸਿੰਘਾ ਨੇ ਇੱਕ ਉਦਾਹਰਨ ਦਿੰਦੇ ਹੋਏ ਕਿਹਾ ਕਿ ਦਿੱਲੀ ਤੋਂ ਲਖਨਊ ਜਾਣ ਲਈ ਤਿੰਨ ਰਸਤੇ ਹਨ ਅਤੇ ਐਪ ਯਾਤਰੀਆਂ ਨੂੰ ਸਭ ਤੋਂ ਤੋਂ ਘੱਟ ਟੌਲ ਵਾਲੇ ਰਸਤੇ ਬਾਰੇ ਜਾਣਕਾਰੀ ਦੇਵੇਗਾ।’’ -ਪੀਟੀਆਈ
Advertisement
Advertisement