ਪੁਲੀਸ ਹਿਰਾਸਤ ’ਚੋਂ ਭੱਜੇ ਗੈਂਗਸਟਰ ਨੇ ਕੀਤਾ ਆਤਮ-ਸਮਰਪਣ
ਨਿੱਜੀ ਪੱਤਰ ਪ੍ਰੇਰਕ ਕੋਟਕਪੂਰਾ, 19 ਜੁਲਾਈ ਦਵਿੰਦਰ ਬੰਬੀਹਾ ਗੈਂਗ ਨਾਲ ਸਬੰਧਤ ਗੈਂਗਸਟਰ ਸੁਰਿੰਦਰਪਾਲ ਉਰਫ ਬਿੱਲਾ ਨੇ ਅੱਜ ਕੋਟਕਪੂਰਾ ਪੁਲੀਸ ਕੋਲ ਆਤਮ ਸਮਰਪਣ ਕਰ ਦਿੱਤਾ ਹੈ। ਪੁਲੀਸ ਨੇ ਸੁਰਿੰਦਰਪਾਲ ਨੂੰ ਮੁੜ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿੱਚ ਭਰਤੀ ਕਰਵਾ ਦਿੱਤਾ...
Advertisement
ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 19 ਜੁਲਾਈ
Advertisement
ਦਵਿੰਦਰ ਬੰਬੀਹਾ ਗੈਂਗ ਨਾਲ ਸਬੰਧਤ ਗੈਂਗਸਟਰ ਸੁਰਿੰਦਰਪਾਲ ਉਰਫ ਬਿੱਲਾ ਨੇ ਅੱਜ ਕੋਟਕਪੂਰਾ ਪੁਲੀਸ ਕੋਲ ਆਤਮ ਸਮਰਪਣ ਕਰ ਦਿੱਤਾ ਹੈ। ਪੁਲੀਸ ਨੇ ਸੁਰਿੰਦਰਪਾਲ ਨੂੰ ਮੁੜ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿੱਚ ਭਰਤੀ ਕਰਵਾ ਦਿੱਤਾ ਹੈ। ਇਸ ਗੈਂਗਸਟਰ ਦੇ ਪੈਰ ਵਿੱਚ ਗੋਲੀ ਵਜਣ ਕਰ ਕੇ ਇਸ ਦੀ ਹਾਲਤ ਖਰਾਬ ਚੱਲ ਰਹੀ ਹੈ। ਡਾਕਟਰਾਂ ਮੁਤਾਬਕ ਇਸ ਦੀ ਲੱਤ ਕੱਟਣੀ ਪੈ ਸਕਦੀ ਹੈ। ਪੁਲੀਸ ਨੇ ਹੁਣ ਇਸ ਗੈਂਗਸਟਰ ਦੇ ਨੇੜੇ ਸਖ਼ਤ ਪੈਰਾ ਲਾ ਦਿੱਤਾ ਹੈ। ਦੱਸਣਯੋਗ ਹੈ ਕਿ ਉਕਤ ਮੁਲਜ਼ਮ ਵੱਲੋਂ ਜੈਤੋ ਦੇ ਇਕ ਵਪਾਰੀ ਤੋਂ ਫਿਰੋਤੀ ਮੰਗੀ ਸੀ ਤੇ ਇਕ ਪੁਲੀਸ ਮੁਕਾਬਲੇ ਦੌਰਾਨ ਇਸ ਨੂੰ ਕੋਟਕਪੂਰਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਸੀਆਈਏ ਸਟਾਫ ਫ਼ਰੀਦਕੋਟ ਵੱਲੋਂ ਇਸ ਗੈਂਗਸਟਰ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ’ਚ ਕਰਵਾਇਆ ਜਾ ਰਿਹਾ ਸੀ ਪਰ ਇਲਾਜ ਦੌਰਾਨ ਇਹ ਮੁਲਜ਼ਮ ਫਰਾਰ ਹੋ ਗਿਆ ਸੀ।
Advertisement