ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਬਰਸਤਾਨ ’ਚ ਲਾਸ਼ ਮਹੀਨਾ ਦਰੱਖ਼ਤ ’ਤੇ ਲਟਕਦੀ ਰਹੀ

ਇੱਥੇ ਲੁਧਿਆਣਾ ਬਾਈਪਾਸ ਨੇੜਲੇ ਉਜਾੜੂ ਤਕੀਆ ਕਬਰਸਤਾਨ ਦੇ ਸੰਘਣੇ ਦਰੱਖਤਾਂ ਵਿੱਚ ਲਾਸ਼ ਦਰੱਖ਼ਤ ’ਤੇ ਕਰੀਬ ਮਹੀਨੇ ਤੋਂ ਲਟਕਦੀ ਰਹੀ। ਕਬਰਸਤਾਨ ਵਿੱਚ ਮੱਝਾਂ ਚਾਰ ਰਹੇ ਵਿਅਕਤੀ ਦੀ ਅਚਾਨਕ ਇਸ ’ਤੇ ਨਜ਼ਰ ਪਈ। ਜਾਣਕਾਰੀ ਅਨੁਸਾਰ ਟੀ ਸ਼ਰਟ ਅਤੇ ਲੋਅਰ ਪਹਿਨੇ ਵਿਅਕਤੀ ਦੀ...
Advertisement
ਇੱਥੇ ਲੁਧਿਆਣਾ ਬਾਈਪਾਸ ਨੇੜਲੇ ਉਜਾੜੂ ਤਕੀਆ ਕਬਰਸਤਾਨ ਦੇ ਸੰਘਣੇ ਦਰੱਖਤਾਂ ਵਿੱਚ ਲਾਸ਼ ਦਰੱਖ਼ਤ ’ਤੇ ਕਰੀਬ ਮਹੀਨੇ ਤੋਂ ਲਟਕਦੀ ਰਹੀ। ਕਬਰਸਤਾਨ ਵਿੱਚ ਮੱਝਾਂ ਚਾਰ ਰਹੇ ਵਿਅਕਤੀ ਦੀ ਅਚਾਨਕ ਇਸ ’ਤੇ ਨਜ਼ਰ ਪਈ। ਜਾਣਕਾਰੀ ਅਨੁਸਾਰ ਟੀ ਸ਼ਰਟ ਅਤੇ ਲੋਅਰ ਪਹਿਨੇ ਵਿਅਕਤੀ ਦੀ ਲਾਸ਼ ਦਰੱਖਤ ’ਤੇ ਕਰੀਬ 10-15 ਫੁੱਟ ਉਪਰ ਟਾਹਣੇ ਨਾਲ ਗਲ਼ ਵਿੱਚ ਕੋਈ ਰੱਸੀ ਨਾਲ ਲਟਕਾਈ ਹੋਈ ਸੀ। ਲਾਸ਼ ਦੇ ਸਿਰ ਦੇ ਝੜ ਚੁੱਕੇ ਵਾਲ਼ਾਂ ਅਤੇ ਸੁੱਕ ਚੁੱਕੀ ਚਮੜੀ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਲਾਸ਼ ਕਰੀਬ ਮਹੀਨੇ ਤੋਂ ਲਟਕ ਰਹੀ ਹੈ। ਕਬਰਸਤਾਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਹੰੰਮਦ ਸਦੀਕ ਅਤੇ ਇਲਾਕੇ ਦੇ ਕੌਂਸਲਰ ਮੁਹੰਮਦ ਅਖਤਰ ਅਨੁਸਾਰ ਉਨ੍ਹਾਂ ਨੂੰ ਕਬਰਸਤਾਨ ਵਿੱਚ ਕੰਮ ਕਰਦੇ ਸੇਵਾਦਾਰ ਨੇ ਇਸ ਸਬੰਧੀ ਸੂਚਿਤ ਕੀਤਾ। ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਅਨਾਇਤ ਖਾਂ ਅਨੁਸਾਰ ਲਾਸ਼ ਨੂੰ ਉਤਾਰ ਕੇ ਪਛਾਣ ਲਈ 72 ਘੰਟੇ ਤੱਕ ਸਿਵਲ ਹਸਪਤਾਲ ਮਾਲੇਰਕੋਟਲਾ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। 

 

Advertisement

Advertisement
Show comments