ਬੱਸ ਤੇ ਟਿੱਪਰ ਦੀ ਭਿਆਨਕ ਟੱਕਰ, 19 ਜ਼ਖ਼ਮੀ
ਲੇਬਰ ਨੂੰ ਲਿਜਾ ਰਹੀ ਬੱਸ ਹੋਈ ਹਾਦਸਾਗ੍ਰਸਤ, ਟਿੱਪਰ ਚਾਲਕ ਫ਼ਰਾਰ
Advertisement
ਪਿੰਡ ਬੀਜਾ ਦੇ ਚੌਕ ਵਿੱਖੇ ਇੱਕ ਬੱਸ ਅਤੇ ਟਿਪਰ ਦੀ ਟੱਕਰ ਹੋ ਗਈ, ਜਿਸ ਦੌਰਾਨ ਮਿੰਨੀ ਬੱਸ ਵਿੱਚ ਸਵਾਰ 19 ਸਵਾਰੀਆਂ ਜ਼ਖ਼ਮੀ ਹੋ ਗਈਆਂ। ਬੱਸ ਵਿੱਚ 25 ਦੇ ਕਰੀਬ ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਾਣਕਾਰੀ ਮੁਤਾਬਕ ਇਹ ਹਾਦਸਾ ਸਵੇਰੇ ਕਰੀਬ 6.40 ਵਜੇ 'ਤੇ ਵਾਪਰਿਆ, ਜਦੋਂ ਕੌਰ ਸੈਨ ਧਾਗਾ ਫੈਕਟਰੀ ਦੀ ਮਿੰਨੀ ਬੱਸ ਖੰਨਾ ਅਤੇ ਇਸ ਦੇ ਆਲੇ ਦੁਆਲੇ ਦੇ ਪਿੰਡਾਂ ਤੋਂ ਲੇਬਰ ਮੈਬਰਾਂ ਨੂੰ ਲੈ ਕੇ ਫੈਕਟਰੀ ਵੱਲ ਜਾ ਰਹੀ ਸੀ ਤਾਂ ਬੀਜਾ ਚੌਕ ਨੇੜੇ ਸਮਰਾਲਾ ਰੋਡ ਤੋਂ ਆ ਰਹੇ ਟਿੱਪਰ ਨਾਲ ਟਕਰਾਉਣ ਕਾਰਨ ਬੱਸ ਸੜਕ 'ਤੇ ਪਲਟ ਗਈ।
Advertisement
ਮੌਕੇ ’ਤੇ ਪਹੁੰਚੀ ਪੁਲੀਸ ਨੇ ਰਾਹਗੀਰਾਂ ਦੀ ਮਦਦ ਦੇ ਨਾਲ ਤੁਰੰਤ ਸਵਾਰੀਆਂ ਨੁੂੰ ਬਾਹਰ ਕੱਢਿਆ ਤੇ ਜ਼ਖ਼ਮੀਆਂ ਨੁੂੰ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸੇ ਤੋਂ ਬਾਅਦ ਟਿਪਰ ਚਾਲਕ ਮੌਕੇ ਤੋਂ ਫ਼ਰਾਰ ਹੈ। ਪੁਲੀਸ ਨੇ ਮਾਮਲਾ ਦਰਜ ਕਰ ਲਿਆ 'ਤੇ ਜਾਂਚ ਜਾਰੀ ਹੈ।
Advertisement