ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੁਧਿਆਣਾ ਜ਼ਿਲ੍ਹੇ ਦੇ ਅਧਿਆਪਕ ਦੀ ਕੌਮੀ ਐਵਾਰਡ ਲਈ ਚੋਣ

ਕੇਂਦਰੀ ਸਿੱਖਿਆ ਮੰਤਰਾਲੇ ਨੇ 45 ਅਧਿਆਪਕ ਐਵਾਰਡ ਲੲੀ ਚੁਣੇ; ਚੰਡੀਗਡ਼੍ਹ ਵਿੱਚੋਂ ਪਰਵੀਨ ਕੁਮਾਰੀ ਨੂੰ ਮਿਲੇਗਾ ਐਵਾਰਡ
Advertisement

ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਕੌਮੀ ਟੀਚਰਜ਼ ਐਵਾਰਡ ਲਈ 45 ਅਧਿਆਪਕਾਂ ਦੀ ਅੱਜ ਚੋਣ ਕਰ ਲਈ ਹੈ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜੰਡਿਆਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਨਰਿੰਦਰ ਸਿੰਘ ਦੀ ਕੌਮੀ ਐਵਾਰਡ ਲਈ ਚੋਣ ਹੋਈ ਹੈ, ਜਦਕਿ ਚੰਡੀਗੜ੍ਹ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸੈਕਟਰ 20 ਦੀ ਪਰਵੀਨਾ ਕੁਮਾਰੀ ਨੂੰ ਵੀ ਐਵਾਰਡ ਮਿਲੇਗਾ। ਇਨ੍ਹਾਂ ਅਧਿਆਪਕਾਂ ਨੂੰ ਪੰਜ ਸਤੰਬਰ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਚ ਸਨਮਾਨਿਆ ਜਾਵੇਗਾ। ਇਸ ਵਾਰ ਬਿਹਾਰ ਜ਼ਿਲ੍ਹੇ ਦੇ ਸਭ ਤੋਂ ਵੱਧ ਤਿੰਨ ਅਧਿਆਪਕਾਂ ਦੀ ਇਸ ਐਵਾਰਡ ਲਈ ਚੋਣ ਹੋਈ ਹੈ ਜਦਕਿ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਤੋਂ ਇੱਕ-ਇੱਕ ਅਧਿਆਪਕ ਨੂੰ ਕੌਮੀ ਐਵਾਰਡ ਮਿਲੇਗਾ। ਕੇਂਦਰੀ ਸਿੱਖਿਆ ਮੰਤਰਾਲੇ ਦੇ ਡਾਇਰੈਕਟਰ ਭਗਵਤੀ ਪ੍ਰਸਾਦ ਨੇ ਅੱਜ ਇਸ ਸਬੰਧੀ ਪੱਤਰ ਜਾਰੀ ਕੀਤਾ। ਹਰਿਆਣਾ ਦੇ ਸੋਨੀਪਤ ਦੇ ਮੂਰਥਲ ਵਿੱਚ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਅਧਿਆਪਕ ਸੁਨੀਤਾ ਦੀ ਚੋਣ ਹੋਈ ਹੈ। ਹਿਮਾਚਲ ਪ੍ਰਦੇਸ਼ ਵਿਚੋਂ ਸੋਲਨ ਦੇ ਸ਼ਸ਼ੀ ਪੌਲ ਨੂੰ ਵੀ ਐਵਾਰਡ ਮਿਲੇਗਾ। ਇਸ ਵਾਰ ਬਿਹਾਰ ਦੇ ਤਿੰਨ ਅਧਿਆਪਕਾਂ ਨੂੰ ਕੌਮੀ ਐਵਾਰਡ ਮਿਲਣਗੇ ਜੋ ਦੇੇਸ਼ ਭਰ ਵਿੱਚੋਂ ਸਭ ਤੋਂ ਵੱਧ ਹਨ।

ਇਨਾਮਾਂ ਲਈ ਸੂਬਿਆਂ ਦਾ ਕੋਟਾ ਘਟਾਉਣ ਕਾਰਨ ਰੋਸ

ਕੌਮੀ ਐਵਾਰਡਾਂ ਦੇ ਅੰਕੜੇ ਦੱਸਦੇ ਹਨ ਕਿ ਕਰੋਨਾ ਤੋਂ ਪਹਿਲਾਂ ਐੱਮਐੱਚਆਰਡੀ ਵੱਲੋਂ ਦੇਸ਼ ਭਰ ਦੇ 350 ਦੇ ਕਰੀਬ ਅਧਿਆਪਕਾਂ ਨੂੰ ਹਰ ਸਾਲ ਕੌਮੀ ਐਵਾਰਡ ਦਿੱਤੇ ਜਾਂਦੇ ਸਨ ਪਰ ਐੱਮਐੱਚਆਰਡੀ ਨੇ ਬਿਹਤਰੀਨ ਅਧਿਆਪਕਾਂ ਨੂੰ ਕੌਮੀ ਪੁਰਸਕਾਰ ਦੇਣ ਦਾ ਢੰਗ ਹੀ ਬਦਲ ਦਿੱਤਾ ਜਿਸ ਕਾਰਨ ਅਧਿਆਪਕਾਂ ਤੇ ਪ੍ਰਿੰਸੀਪਲਾਂ ਵਿੱਚ ਰੋਸ ਹੈ। ਪਹਿਲਾਂ ਹਰ ਰਾਜ ਲਈ ਕੌਮੀ ਐਵਾਰਡ ਦਾ ਕੋਟਾ ਰੱਖਿਆ ਜਾਂਦਾ ਸੀ ਪਰ ਹੁਣ ਹਰ ਰਾਜ ਕੌਮੀ ਐਵਾਰਡ ਲਈ ਅਧਿਆਪਕ ਦੀ ਨਾਮਜ਼ਦਗੀ ਹੀ ਭੇਜ ਸਕਦਾ ਹੈ ਤੇ ਕਿਸੇ ਵੀ ਰਾਜ ਦਾ ਕੋਈ ਕੋਟਾ ਨਹੀਂ ਹੋਵੇਗਾ।

Advertisement

Advertisement