ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤੇਲ ਪਵਾਉਣ ਜਾ ਰਹੇ ਟੈਕਸੀ ਡਰਾਈਵਰ ਦਾ ਗੁੱਟ ਵੱਢਿਆ

ਦੇਰ ਰਾਤ ਇੱਥੇ ਨੰਗਲ ਚੌਕ ਅਤੇ ਰੇਲਵੇ ਸਟੇਸ਼ਨ ਵਿਚਕਾਰ ਫਲਾਈਓਵਰ ਦੇ ਥੱਲੇ ਬਣੀ ਸਰਵਿਸ ਰੋਡ ’ਤੇ ਨਿਹੰਗ ਬਾਣੇ ’ਚ ਬੈਠੇ ਦੋ ਵਿਅਕਤੀਆਂ ਨੇ ਤੇਲ ਪਵਾਉਣ ਜਾ ਰਹੇ ਟੈਕਸੀ ਡਰਾਈਵਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਗੁੱਟ ਵੱਢ ਦਿੱਤਾ।...
Advertisement

ਦੇਰ ਰਾਤ ਇੱਥੇ ਨੰਗਲ ਚੌਕ ਅਤੇ ਰੇਲਵੇ ਸਟੇਸ਼ਨ ਵਿਚਕਾਰ ਫਲਾਈਓਵਰ ਦੇ ਥੱਲੇ ਬਣੀ ਸਰਵਿਸ ਰੋਡ ’ਤੇ ਨਿਹੰਗ ਬਾਣੇ ’ਚ ਬੈਠੇ ਦੋ ਵਿਅਕਤੀਆਂ ਨੇ ਤੇਲ ਪਵਾਉਣ ਜਾ ਰਹੇ ਟੈਕਸੀ ਡਰਾਈਵਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਗੁੱਟ ਵੱਢ ਦਿੱਤਾ। ਇੰਦਰਜੀਤ ਸਿੰਘ ਵਾਸੀ ਸਨਸਿਟੀ ਰੂਪਨਗਰ ਨੇ ਦੱਸਿਆ ਕਿ ਉਸ ਦਾ ਪੁੱਤਰ ਮਨਪ੍ਰੀਤ ਸਿੰਘ (33) ਬੀਤੀ ਰਾਤ ਲਗਪਗ 11 ਵਜੇ ਟੈਕਸੀ ਵਿੱਚ ਤੇਲ ਪੁਆਉਣ ਲਈ ਆਪਣੇ ਘਰ ਤੋਂ ਖੁਆਸਪੁਰਾ ਪੈਟਰੋਲ ਪੰਪ ਜਾ ਰਿਹਾ ਸੀ। ਜਦੋਂ ਉਹ ਸਰਵਿਸ ਰੋਡ ਤੋਂ ਲੰਘ ਰਿਹਾ ਸੀ ਤਾਂ ਨਿਹੰਗ ਬਾਣੇ ’ਚ ਦੋ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ ਤੇ ਬਹਿਸ ਕਰਦਿਆਂ ਉਸ ਦਾ ਗੁੱਟ ਵੱਢ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖਮੀ ਨੌਜਵਾਨ ਨੂੰ ਪਹਿਲਾਂ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਤੇ ਫੇਰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਐੱਸਐੱਚਓ ਸਿਟੀ ਪਵਨ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement
Advertisement
Show comments