ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਰੁਣ ਚੁੱਘ ਦੀ ਦਲਾਈਲਾਮਾ ਨਾਲ ਮੁਲਾਕਾਤ

ਭਾਜਪਾ ਦੇ ਕੌਮੀ ਜਨਰਲ ਸਕੱਤਰ ਨੇ ਮੁਲਾਕਾਤ ਨੂੰ ਅਧਿਆਤਮਿਕ ਦੱਸਿਆ
ਦਲਾਈਲਾਮਾ ਨਾਲ ਮੁਲਾਕਾਤ ਕਰਦੇ ਹੋਏ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ।
Advertisement

ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਲੱਦਾਖ ਵਿੱਚ ਬੁੱਧ ਧਰਮ ਦੇ ਮੁਖੀ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਇਸ ਮੁਲਾਕਾਤ ਨੂੰ ਅਧਿਆਤਮਿਕ ਊਰਜਾ ਅਤੇ ਭਾਰਤ ਦੀਆਂ ਸਦੀਵੀ ਜ਼ਿੰਮੇਵਾਰੀਆਂ ਸਬੰਧੀ ਅਰਥਭਰਪੂਰ ਗੱਲਬਾਤ ਦੱਸਿਆ ਹੈ। ਭਾਜਪਾ ਆਗੂ ਤੇ ਦਲਾਈਲਾਮਾ ਦੀ ਇਹ ਮੁਲਾਕਾਤ ਉਸ ਵੇਲੇ ਹੋਈ, ਜਦੋਂ ਕੁਝ ਦਿਨ ਪਹਿਲਾਂ ਦਲਾਈਲਾਮਾ ਪ੍ਰਥਾ ਬਾਰੇ ਚੀਨ ਵੱਲੋਂ ਇਤਰਾਜ਼ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾ ਹੀ ਹਿਮਾਚਲ ਪ੍ਰਦੇਸ਼ ਦੇ ਮੈਕਲੋਡਗੰਜ ਵਿੱਚ ਦਲਾਈਲਾਮਾ ਵਲੋਂ ਅਪਣਾ 90 ਵਾਂ ਜਨਮ ਦਿਨ ਮਨਾਇਆ ਗਿਆ ਹੈ। ਇਸ ਵਿਚ ਦੇਸ਼ ਵਿਦੇਸ਼ ਤੋਂ ਬੋਧ ਧਰਮ ਦੇ ਲੋਕ ਇਥੇ ਪੁੱਜੇ ਸਨ।

ਭਾਜਪਾ ਆਗੂ ਨੇ ਦੱਸਿਆ ਕਿ ਮੀਟਿੰਗ ਦੌਰਾਨ ਦਲਾਈ ਲਾਮਾ ਨੇ ਕਿਹਾ ਕਿ 1959 ਵਿੱਚ ਤਿੱਬਤ ਤੋਂ ਗ਼ੁਲਾਮੀ ਵਿੱਚ ਆਉਣ ਤੋਂ ਬਾਅਦ, ਸਾਨੂੰ ਭਾਰਤ ਸਰਕਾਰ ਤੋਂ ਬਹੁਤ ਜ਼ਿਆਦਾ ਸਮਰਥਨ ਅਤੇ ਸਹਿਯੋਗ ਮਿਲਿਆ ਹੈ। ਇਹ ਭਾਰਤ ਦੀ ਉਦਾਰਤਾ ਦੇ ਕਾਰਨ ਹੈ ਕਿ ਅਸੀਂ ਆਪਣੀ ਵਿਲੱਖਣ ਪਛਾਣ, ਭਾਸ਼ਾ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੇ ਯੋਗ ਹੋਏ ਹਾਂ ।

Advertisement

ਮੀਟਿੰਗ ਤੋਂ ਬਾਅਦ ਸ੍ਰੀ ਚੁੱਘ ਨੇ ਕਿਹਾ ਕਿ ਦਲਾਈ ਲਾਮਾ ਨਾ ਸਿਰਫ਼ ਤਿੱਬਤ ਲਈ ਸਗੋਂ ਪੂਰੀ ਦੁਨੀਆ ਲਈ ਸ਼ਾਂਤੀ, ਦਿਆ ਅਤੇ ਮਨੁੱਖਤਾ ਦਾ ਪ੍ਰਤੀਕ ਹਨ। ਉਨ੍ਹਾਂ ਦਾ ਜੀਵਨ ਅਤੇ ਸੰਦੇਸ਼ ਭਾਰਤ ਦੀ ਸਦੀਵੀ ਚੇਤਨਾ ਦਾ ਪ੍ਰਤੀਬਿੰਬ ਹਨ ਜੋ ਵਸੁਧੈਵ ਕੁਟੁੰਬਕਮ ਅਤੇ ਧਰਮ ਦੇ ਆਧਾਰ ’ਤੇ ਮਨੁੱਖੀ ਭਲਾਈ ਦਾ ਰਸਤਾ ਦਿਖਾਉਂਦਾ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਵਾਰ-ਵਾਰ ਇਹ ਸਪੱਸ਼ਟ ਕੀਤਾ ਹੈ ਕਿ ਉਹ ਨਾ ਸਿਰਫ਼ ਆਪਣੇ ਨਾਗਰਿਕਾਂ ਲਈ ਸਗੋਂ ਪੂਰੀ ਦੁਨੀਆ ਲਈ ਅਧਿਆਤਮਿਕ ਅਤੇ ਨੈਤਿਕ ਅਗਵਾਈ ਦੀ ਭੂਮਿਕਾ ਨਿਭਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਾਰਤ ਭਗਵਾਨ ਬੁੱਧ ਦੀ ਧਰਤੀ ਹੈ, ਅਤੇ ਪ੍ਰਧਾਨ ਮੰਤਰੀ ਮੋਦੀ ਨਾ ਸਿਰਫ਼ ਭਾਰਤ ਲਈ, ਸਗੋਂ ਪੂਰੀ ਮਨੁੱਖਤਾ ਲਈ ਭਗਵਾਨ ਬੁੱਧ ਦੀ ਵਿਰਾਸਤ ਨੂੰ ਸੰਭਾਲਣ ਅਤੇ ਪ੍ਰਸਾਰਿਤ ਕਰਨ ਲਈ ਪੂਰੀ ਸ਼ਰਧਾ ਨਾਲ ਕੰਮ ਕਰ ਰਹੇ ਹਨ। ਭਾਜਪਾ ਆਗੂ ਨੇ ਕਿਹਾ ਕਿ ਲੱਦਾਖ ਦੀ ਧਰਤੀ ਨਾ ਸਿਰਫ਼ ਭੂਗੋਲਿਕ ਤੌਰ ’ਤੇ, ਸਗੋਂ ਸੱਭਿਆਚਾਰਕ ਅਤੇ ਅਧਿਆਤਮਿਕ ਤੌਰ ’ਤੇ ਵੀ ਭਾਰਤ ਦੀ ਪਛਾਣ ਦਾ ਇੱਕ ਅਨਿੱਖੜਵਾਂ ਅੰਗ ਹੈ। ਇੱਥੇ ਬੁੱਧ ਪਰੰਪਰਾ, ਭਾਰਤੀ ਸਭਿਅਤਾ ਅਤੇ ਰਾਸ਼ਟਰੀ ਏਕਤਾ ਦਾ ਵਿਲੱਖਣ ਸੰਗਮ ਹੈ।

Advertisement
Show comments