ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਰਨਤਾਰਨ ਜ਼ਿਮਨੀ ਚੋਣ: ਕਾਂਗਰਸ ਨੇ ‘ਕਰਨਬੀਰ ਸਿੰਘ ਬੁਰਜ’ ਨੂੰ ਐਲਾਨਿਆ ਉਮੀਦਵਾਰ

Tarn Taran By Election:ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁਰਜ ਦੀ ਉਮੀਦਵਾਰੀ ਨੂੰ ਦਿੱਤੀ ਮਨਜ਼ੂਰੀ ; ਬੀਤੇ ਦਿਨ ‘ਆਪ’ ਨੇ ਵੀ ਹਰਮੀਤ ਸੰਧੂ ਐਲਾਨਿਆ ਸੀ ਉਮੀਦਵਾਰ
ਕਰਨਬੀਰ ਸਿੰਘ ਬੁਰਜ। ਫੋਟੋ: ਫੇਸਬੁੱਕ
Advertisement

Tarn Taran By Election: ਕਾਂਗਰਸ ਨੇ ਪੰਜਾਬ ਦੀ ਤਰਨਤਾਰਨ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਪਾਰਟੀ ਆਗੂ ਕਰਨਬੀਰ ਸਿੰਘ ਬੁਰਜ ਨੂੰ ਨਾਮਜ਼ਦ ਕੀਤਾ ਹੈ। ਪਾਰਟੀ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁਰਜ ਦੀ ਉਮੀਦਵਾਰੀ ਨੂੰ ਮਨਜ਼ੂਰੀ ਦੇ ਦਿੱਤੀ।

ਦੱਸ ਦਈਏ ਕਿ ਇਸ ਸਾਲ ਜੂਨ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੋ ਗਿਆ ਸੀ, ਜਿਸ ਕਾਰਨ ਇਹ ਸੀਟ ਖਾਲੀ ਹੋ ਗਈ ਸੀ।

Advertisement

ਚੋਣ ਕਮਿਸ਼ਨ ਨੇ ਅਜੇ ਤੱਕ ਜ਼ਿਮਨੀ ਚੋਣ ਦੀ ਮਿਤੀ ਦਾ ਐਲਾਨ ਨਹੀਂ ਕੀਤਾ ਹੈ। ‘ਆਪ’ ਨੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।

ਭਾਰਤੀ ਜਨਤਾ ਪਾਰਟੀ ਨੇ ਹਰਜੀਤ ਸਿੰਘ ਸੰਧੂ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸੁਖਵਿੰਦਰ ਕੌਰ ਰੰਧਾਵਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਆਮ ਆਦਮੀ ਪਾਰਟੀ ਨੇ ਇਹ ਸੀਟ ਜਿੱਤੀ, ਜਦੋਂਕਿ ਅਕਾਲੀ ਦਲ ਦੂਜੇ ਸਥਾਨ ’ਤੇ ਰਿਹਾ ਅਤੇ ਕਾਂਗਰਸ ਤੀਜੇ ਸਥਾਨ ’ਤੇ ਰਹੀ।

Advertisement
Tags :
By Election UpdateCongress CandidateElection 2025Karnveer Singh BurjMallikarjun KhargePolitical News PunjabPunjab CongressPunjab PoliticsPunjabi TribunePunjabi Tribune Latest NewsPunjabi Tribune NewsRahul GandhiTarn Taran By ElectionTarn Taran NewsZimni Chon 2025ਪੰਜਾਬੀ ਟ੍ਰਿਬਿਊਨਪੰਜਾਬੀ ਟ੍ਰਿਬਿਊਨ ਖ਼ਬਰਾਂਪੰਜਾਬੀ ਟ੍ਰਿਬਿਊਨ ਤਾਜ਼ਾ ਅਪਡੇਟ
Show comments