ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਤਲੁਜ ਦਾ ਪਾਣੀ ਸ਼ੇਰਪੁਰ ਤਾਇਬਾ ਬੱਗੇ ਡਰੇਨ ’ਚ ਭਰਿਆ

ਅੱਧੀ ਦਰਜਨ ਪਿੰਡਾਂ ’ਚ ਹੜ੍ਹਾਂ ਦਾ ਖ਼ਤਰਾ, ਲੋਕ ਸਹਿਮੇ; ਪ੍ਰਸ਼ਾਸਨ ਡਰੇਨ ਦੇ ਕੰਢੇ ਮਜ਼ਬੂਤ ਕਰਨ ’ਤੇ ਲੱਗਾ
ਡਰੇਨ ਦੇ ਕਿਨਾਰੇ ਮਜ਼ਬੂਤ ਕਰਦੇ ਹੋਏ ਲੋਕ
Advertisement

ਨਹਿਰ ਦਾ ਵਾਧੂ ਪਾਣੀ ਦਰਿਆ ਸਤਲੁਜ ਵਿੱਚ ਪਾਉਣ ਲਈ ਬਣਾਈ ਗਈ ਡਰੇਨ ਅੱਧੀ ਦਰਜਨ ਪਿੰਡਾਂ ਲਈ ਖ਼ਤਰਾ ਬਣੀ ਹੋਈ ਹੈ। ਬੇਕਾਬੂ ਹੋਏ ਸਤਲੁਜ ਦਾ ਪਾਣੀ ਵਾਪਸ ਡਰੇਨ ਵਿਚ ਆ ਜਾਣ ਸਦਕਾ ਉਕਤ ਪਿੰਡਾਂ ਵਿੱਚ ਵੀ ਹੜ੍ਹ ਆਉਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਇਸ ਨਾਲ ਇਨ੍ਹਾਂ ਪਿੰਡਾਂ ਵਿਚ ਕਰੀਬ ਇੱਕ ਹਜ਼ਾਰ ਏਕੜ ਦੇ ਕਰੀਬ ਝੋਨੇ ਦੀ ਫ਼ਸਲ ਵੀ ਨੁਕਸਾਨੀ ਜਾ ਸਕਦੀ ਹੈ। ਡਰੇਨਜ਼ ਵਿਭਾਗ ਦੇ ਮੁਲਾਜ਼ਮ ਲੰਘੇ ਕੱਲ੍ਹ ਤੋਂ ਡਰੇਨ ਦੇ ਕਮਜ਼ੋਰ ਕਿਨਾਰਿਆਂ ਨੂੰ ਮਜ਼ਬੂਤ ਕਰਨ ਵਿਚ ਲੱਗੇ ਹੋਏ ਹਨ।

ਜਾਣਕਾਰੀ ਮੁਤਾਬਕ ਪਿੰਡ ਢੋਲੇਵਾਲਾ ਸਿੱਧਵਾਂ ਨਹਿਰ ਤੋਂ ਇੱਕ ਡਰੇਨ ਨਹਿਰ ਦੇ ਵਾਧੂ ਪਾਣੀ ਨੂੰ ਸਤਲੁਜ ਵਿੱਚ ਪਾਉਣ ਲਈ ਬਣੀ ਹੋਈ ਹੈ। ਇਹ ਡਰੇਨ ਸਿੱਧੇ ਰੂਪ ਵਿੱਚ ਦਰਿਆ ’ਚੋਂ ਉਤਾਰੀ ਹੋਈ ਹੈ। ਡਰੇਨ ਪਿੰਡ ਸ਼ੇਰਪੁਰ ਤਾਇਬਾ, ਬੱਗੇ, ਸੈਦਜਲਾਲ ਪੁਰ, ਵਸਤੀ ਚਿਰਾਗ ਸਿੰਘ, ਵਸਤੀ ਸੁੰਦਰ ਸਿੰਘ ਵਾਲੀ ਆਦਿ ਪਿੰਡਾਂ ਵਿੱਚ ਦੀ ਲੰਘਦੀ ਹੈ। ਸਤਲੁਜ ਵਿੱਚ ਬਣੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਦਰਿਆ ਦਾ ਬੇਕਾਬੂ ਪਾਣੀ ਇਸ ਡਰੇਨ ਵਿਚ ਪੈ ਕੇ ਨਹਿਰ ਵਿਚ ਪੈਣਾ ਸ਼ੁਰੂ ਹੋ ਗਿਆ ਹੈ। ਡਰੇਨ ਨੱਕੋ ਨੱਕ ਭਰ ਗਈ ਹੈ ਅਤੇ ਇਸ ਦੇ ਕਿਨਾਰੇ ਟੁੱਟਣ ਲੱਗੇ ਹਨ। ਡਰੇਨ ਦੇ ਘੇਰੇ ਹੇਠ ਆਉਂਦੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਦਰਿਆ ਦੇ ਬੇਕਾਬੂ ਪਾਣੀ ਨਾਲ ਸਿਕਸ ਆਰ ਨਹਿਰ ਨੂੰ ਵੀ ਨੁਕਸਾਨ ਦਾ ਖ਼ਤਰਾ ਹੈ। ਵਿਭਾਗ ਦੇ ਜੂਨੀਅਰ ਇੰਜਨੀਅਰ ਅਸ਼ੋਕ ਸਿਸੋਦੀਆ ਨੇ ਦੱਸਿਆ ਕਿ ਉਹ ਲੰਘੇ ਕੱਲ੍ਹ ਤੋਂ ਹੀ ਜੇਸੀਬੀ ਮਸ਼ੀਨ ਰਾਹੀਂ ਡਰੇਨ ਦੀਆਂ ਕਮਜ਼ੋਰ ਥਾਵਾਂ ਨੂੰ ਮਜ਼ਬੂਤ ਬਣਾਉਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਲੋਕ ਵੀ ਉਨ੍ਹਾਂ ਦਾ ਸਹਿਯੋਗ ਕਰ ਰਹੇ ਹਨ।

Advertisement

 

Advertisement
Show comments