ਸਤਲੁਜ ਬੰਨ੍ਹ ਨੁਕਸਾਨਿਆ, ਫੌਜ ਤੇ ਐੱਨ.ਡੀ.ਆਰ.ਐੱਫ. ਨੇ ਮੋਰਚਾ ਸੰਭਾਲਿਆ
ਇੱਥੇ ਅੱਜ ਸਤਲੁਜ ਦਰਿਆ ਦੇ ਸਸਰਾਲੀ ਪਿੰਡ ਨੇੜੇ ਰਾਹੋਂ ਰੋਡ ’ਤੇ ਬਣੇ ਬੰਨ੍ਹ ਨੂੰ ਨੁਕਸਾਨ ਪੁੱਜਿਆ। ਇਸ ਕਾਰਨ ਦਰਿਆ ਦਾ ਕਾਫ਼ੀ ਪਾਣੀ ਬਾਹਰ ਆ ਗਿਆ। ਇਸ ਦੀ ਸੂਚਨਾ ਮਿਲਣ ’ਤੇ ਫੌਜ ਤੇ ਐੱਨਡੀਆਰਐੱਫ਼ ਦੀਆਂ ਟੀਮਾਂ ਮੌਕੇ ’ਤੇ ਪੁੱਜ ਗਈਆਂ। ਇਸ...
Advertisement
ਇੱਥੇ ਅੱਜ ਸਤਲੁਜ ਦਰਿਆ ਦੇ ਸਸਰਾਲੀ ਪਿੰਡ ਨੇੜੇ ਰਾਹੋਂ ਰੋਡ ’ਤੇ ਬਣੇ ਬੰਨ੍ਹ ਨੂੰ ਨੁਕਸਾਨ ਪੁੱਜਿਆ। ਇਸ ਕਾਰਨ ਦਰਿਆ ਦਾ ਕਾਫ਼ੀ ਪਾਣੀ ਬਾਹਰ ਆ ਗਿਆ। ਇਸ ਦੀ ਸੂਚਨਾ ਮਿਲਣ ’ਤੇ ਫੌਜ ਤੇ ਐੱਨਡੀਆਰਐੱਫ਼ ਦੀਆਂ ਟੀਮਾਂ ਮੌਕੇ ’ਤੇ ਪੁੱਜ ਗਈਆਂ। ਇਸ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਡੀਸੀ ਹਿਮਾਂਸ਼ੂ ਜੈਨ ਵੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਤੁਰੰਤ ਸਰਕਾਰ ਨੂੰ ਇਸ ਬਾਰੇ ਸੂਚਿਤ ਕੀਤਾ ਅਤੇ ਫੌਜ ਨੂੰ ਬੁਲਾਉਣਾ ਪਿਆ। ਸਸਰਾਲੀ ਕਲੋਨੀ ਖੇਤਰ ਵਿੱਚ ਫੌਜ ਅਤੇ ਐੱਨਡੀਆਰਐੱਫ ਦੀ ਟੀਮਾਂ ਨੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਧਰ, ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ।
Advertisement
Advertisement