ਗਲਤ ਪੜਤਾਲ ਦੇ ਦੋਸ਼ ਹੇਠ ਸੁਪਰਡੈਂਟ ਮੁਅੱਤਲ
ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਜਾਅਲੀ ਸਰਟੀਫਿਕੇਟਾਂ ਦੀ ਗਲਤ ਪੜਤਾਲ ਕਰਨ ਦੇ ਦੋਸ਼ ਹੇਠ ਸੁਪਰਡੈਂਟ ਹਰਮਨਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਹਰਮਨਦੀਪ ਸਿੰਘ ਦਾ ਮੁਅੱਤਲੀ ਦੌਰਾਨ ਹੈੱਡਕੁਆਰਟਰ ਖੇਤਰੀ ਦਫ਼ਤਰ ਗੁਰਦਾਸਪੁਰ ਤੈਅ ਕੀਤਾ ਗਿਆ ਹੈ। ਪੰਜਾਬ...
Advertisement
ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਜਾਅਲੀ ਸਰਟੀਫਿਕੇਟਾਂ ਦੀ ਗਲਤ ਪੜਤਾਲ ਕਰਨ ਦੇ ਦੋਸ਼ ਹੇਠ ਸੁਪਰਡੈਂਟ ਹਰਮਨਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਹਰਮਨਦੀਪ ਸਿੰਘ ਦਾ ਮੁਅੱਤਲੀ ਦੌਰਾਨ ਹੈੱਡਕੁਆਰਟਰ ਖੇਤਰੀ ਦਫ਼ਤਰ ਗੁਰਦਾਸਪੁਰ ਤੈਅ ਕੀਤਾ ਗਿਆ ਹੈ। ਪੰਜਾਬ ਫਾਰਮੇਸੀ ਕੌਂਸਲ ਵੱਲੋਂ 2023 ਵਿੱਚ ਵੱਖ-ਵੱਖ ਡਾਇਰੀ ਨੰਬਰਾਂ ਰਾਹੀਂ ਵਿਦਿਆਰਥੀਆਂ ਦੇ ਕੁੱਝ ਸਰਟੀਫ਼ਿਕੇਟ ਪੜਤਾਲ ਲਈ ਬੋਰਡ ਦਫ਼ਤਰ ਭੇਜੇ ਗਏ ਸਨ। ਵੈਰੀਫ਼ਿਕੇਸ਼ਨ ਸ਼ਾਖ਼ਾ ਵਿੱਚ ਮੁਅੱਤਲ ਕੀਤਾ ਗਿਆ ਸੁਪਰਡੈਂਟ ਉਸ ਸਮੇਂ ਸੀਨੀਅਰ ਸਹਾਇਕ ਸੀ। ਸਬੰਧਤ ਸਰਟੀਫ਼ਿਕੇਟ ਜਾਅਲੀ ਹੋਣ ਦੇ ਬਾਵਜੂਦ ਪੜਤਾਲ ਸਹੀ ਨਹੀਂ ਕੀਤੀ ਗਈ। ਬੋਰਡ ਵੱਲੋਂ ਇਸ ਤੋਂ ਪਹਿਲਾਂ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਮਗਰੋਂ ਇਸ ਮਾਮਲੇ ਦੀ ਪੜਤਾਲ ਸੇਵਾਮੁਕਤ ਪੀ ਸੀ ਐੱਸ ਗੁਰਦੀਪ ਸਿੰਘ ਕੋਲੋਂ ਕਰਵਾਈ ਗਈ। ਪੜਤਾਲੀਆ ਰਿਪੋਰਟ ਦੇ ਮੱਦੇਨਜ਼ਰ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ।
Advertisement
Advertisement
