ਮਜੀਠੀਆ ਨੂੰ ਮਿਲਣ ਨਾਭਾ ਜੇਲ੍ਹ ਪਹੁੰਚੇ ਸੁਖਬੀਰ ਬਾਦਲ
ਜ਼ਿਕਰਯੋਗ ਹੈ ਕਿ ਬਿਕਰਮ ਮਜੀਠੀਆ ਨਾਭਾ ਜੇਲ ’ਚ 6 ਜੁਲਾਈ ਤੋਂ ਬੰਦ ਹਨ ਤੇ ਸੁਖਬੀਰ ਬਾਦਲ ਅੱਜ ਪਹਿਲੀ ਵਾਰੀ ਮਜੀਠੀਆ ਨੂੰ ਮਿਲਣ ਜੇਲ੍ਹ ਪਹੁੰਚੇ। 15 ਜੁਲਾਈ ਨੂੰ ਸੁਖਬੀਰ ਬਾਦਲ ਨਾਭਾ ਆ ਕੇ ਵੀ ਮਜੀਠੀਆ ਨੂੰ ਮਿਲਣ ਨਾ ਗਏ। ਗ੍ਰਿਫ਼ਤਾਰ ਹੋਣ ਤੋਂ ਕੁਝ ਹੀ ਦਿਨ ਪਹਿਲਾਂ ਬਿਕਰਮ ਮਜੀਠੀਆ ਵੱਲੋਂ ਪੰਥਕ ਜਥੇਦਾਰਾਂ ਨੂੰ ਹਟਾਉਣ ਦੀ ਆਲੋਚਨਾ ਕੀਤੀ ਗਈ ਸੀ। ਅਜੇ ਤੱਕ ਸੁਖਬੀਰ ਬਾਦਲ ਵੱਲੋਂ ਮਜੀਠੀਆ ਤੋਂ ਦੂਰੀ ਬਣਾ ਕੇ ਰੱਖਣ ਦੇ ਚੱਲ ਰਹੇ ਅੰਦਾਜ਼ਿਆਂ ਨੂੰ ਅੱਜ ਠੱਲ ਤਾਂ ਪਵੇਗੀ ਪਰ ਡੇਰਾ ਮੁਖੀ ਵੱਲੋਂ ਮਿਲਣੀ ਤੋਂ ਇੱਕ ਦਮ ਬਾਅਦ ਜੇਲ੍ਹ ਪਹੁੰਚਣ ਕਾਰਨ ਨਵੀਆਂ ਚਰਚਾਵਾਂ ਛਿੜ ਗਈਆਂ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਨਾਭਾ ਜੇਲ੍ਹ ਵਿੱਚ ਬੰਦ ਆਪਣੇ ਰਿਸ਼ਤੇਦਾਰ ਤੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਮਗਰੋਂ ਉਹ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਦੇਹਾਂਤ ਦੇ ਮੱਦੇਨਜ਼ਰ ਪਿੰਡ ਟੌਹੜਾ ਪਹੁੰਚ ਕੇ ਉਨ੍ਹਾਂ ਦੀ ਪਤਨੀ ਕੁਲਦੀਪ ਕੌਰ ਟੌਹੜਾ ਅਤੇ ਪੁੱਤਰਾਂ ਹਰਿੰਦਰ ਪਾਲ ਟੌਹੜਾ ਤੇ ਕੰਵਰਵੀਰ ਟੌਹੜਾ ਸਣੇ ਹੋਰ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਨਾਭਾ ਖੇਤਰ ਵਿੱਚ ਹੀ ਨਾਭਾ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵੱਲੋਂ ਰਖਵਾਏ ਗਏ ਇੱਕ ਪ੍ਰੋਗਰਾਮ ਦੇ ਵਿੱਚ ਵੀ ਸੁਖਬੀਰ ਬਾਦਲ ਨੇ ਸ਼ਾਮਲ ਹੋਣਾ ਹੈ।