ਸੁਖਬੀਰ ਬਾਦਲ ਟੌਹੜਾ ਪਿੰਡ ਪੁੱਜੇ
ਹਰਮੇਲ ਟੌਹੜਾ ਦੇ ਦੇਹਾਂਤ ਸਬੰਧੀ ਪਰਿਵਾਰ ਨਾਲ ਮੁਲਾਕਾਤ
Advertisement
ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਦੇਹਾਂਤ ਸਬੰਧੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਿੰਡ ਟੌਹੜਾ ਪਹੁੰਚ ਕੇ ਉਨ੍ਹਾਂ ਦੀ ਧਰਮ ਪਤਨੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਦੋਵੇਂ ਪੁੱਤਰਾਂ ਹਰਿੰਦਰਪਾਲ ਟੌਹੜਾ ਤੇ ਕੰਵਰਵੀਰ ਟੌਹੜਾ ਸਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਮੁਲਾਕਾਤ ਕੀਤੀ।
ਹਰਮੇਲ ਟੌਹੜਾ ਦੇ ਦੇਹਾਂਤ ’ਤੇ ਦੁੱਖ ਜ਼ਾਹਿਰ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਉਨ੍ਹਾਂ ਦੇ ਬੇਬਾਕ, ਨਿਡਰ ਤੇ ਸਪੱਸ਼ਟ ਸੁਭਾਅ ਨੂੰ ਯਾਦ ਕੀਤਾ, ਉੱਥੇ ਹੀ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਨੂੰ ਵੀ ਯਾਦ ਕੀਤਾ। ਇਸ ਮੌਕੇ ਸਾਬਕਾ ਮੰਤਰੀ ਮਹੇਸ਼ਇੰਦਰ ਗਰੇਵਾਲ, ਸਾਬਕਾ ਵਿਧਾਇਕਾ ਹਰਪ੍ਰੀਤ ਕੌਰ ਮੁਖਮੈਲਪੁਰ, ਗੁਰਪ੍ਰੀਤ ਭੱਟੀ, ਹਰਬੰਸ ਲੰਗ, ਹਰਫੂਲ ਭੰਗੂ, ਦਰਸ਼ਨ ਖੋਖ, ਅਰਸ਼ਦੀਪ ਕਲੇਰ,ਪ੍ਰਿੰਸੀਪਲ ਭਰਭੂਰ ਸਿੰਘ ਲੌਟ, ਭਾਜਪਾ ਆਗੂ ਹਰਵਿੰਦਰ ਹਰਪਾਲਪੁਰ, ਲਖਬੀਰ ਲੌਟ, ਸ਼ਰਨਜੀਤ ਜੋਗੀਪੁਰ, ਜਸਦੇਵ ਨੂਗੀ, ਸਨੀ ਟੌਹੜਾ,ਸੁਖਵਿੰਦਰਪਾਲ ਮਿੰਟਾ, ਸ਼ੇਰ ਸਿੰਘ ਸਹੌਲੀ, ਮੈਨੇਜਰ ਕਰਮ ਸਿੰਘ ਥੂਹੀ, ਗੁਰਵਿੰਦਰ ਸ਼ਕਤੀਮਾਨ ਅਤੇ ਸਿਮਰਨਜੀਤ ਚੌਧਰੀਮਜਰਾ ਮੌਜੂਦ ਹਨ।
Advertisement
ਇਸ ਮੌਕੇ ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਐਨਕੇ ਸ਼ਰਮਾ, ਹਰਪ੍ਰੀਤ ਕੌਰ ਮੁਖਮੇਲਪੁਰ ਤੇ ਹੋਰ ਅਕਾਲੀ ਆਗੂਆਂ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Advertisement