ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਟਰੈਵਲ ਏਜੰਟਾਂ ਤੋਂ ਤੰਗ ਆ ਕੇ ਖ਼ੁਦਕੁਸ਼ੀ

ਅਮਰੀਕਾ ਜਾਣ ਲਈ 45 ਲੱਖ ਦਿੱਤੇ; ਕੇਸ ਦਰਜ ਕਰਨ ਮਗਰੋਂ ਪੁਲੀਸ ਵੱਲੋਂ ਟਰੈਵਲ ਏਜੰਟਾਂ ਦੀ ਭਾਲ ਸ਼ੁਰੂ
Advertisement

ਬਲਵਿੰਦਰ ਸਿੰਘ ਭੰਗੂ

ਭੋਗਪੁਰ, 19 ਜੂਨ

Advertisement

ਇੱਥੋਂ ਦੇ ਨੌਜਵਾਨ ਨੇ ਟਰੈਵਲ ਏਜੰਟਾਂ ਵੱਲੋਂ ਦਿੱਤੇ ਧੋਖੇ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ। ਜਸਵਿੰਦਰ ਸਿੰਘ ਪ੍ਰਿੰਸ ਪੁੱਤਰ ਗੁਰਮੀਤ ਸਿੰਘ ਵਾਸੀ ਵਾਰਡ ਨੰਬਰ 11 ਮਕਾਨ ਨੰਬਰ 84 ਭੋਗਪੁਰ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਦਾ ਅਮਰੀਕਾ ਜਾਣ ਲਈ ਟਰੈਵਲ ਏਜੰਟਾਂ ਨਾਲ 45 ਲੱਖ ਰੁਪਏ ਵਿੱਚ ਸਮਝੌਤਾ ਹੋਇਆ ਸੀ। ਜਸਵਿੰਦਰ ਸਿੰਘ ਪ੍ਰਿੰਸ ਦੇ ਪਰਿਵਾਰ ਨੇ ਟਰੈਵਲ ਏਜੰਟਾਂ ਨੂੰ 17 ਲੱਖ ਰੁਪਏ ਨਗਦ ਬੈਂਕਾਂ ਵਿੱਚੋਂ ਕਢਵਾ ਕੇ , ਆਪਣੀ ਨਵੀਂ ਕੋਠੀ ਅਤੇ ਇੱਕ ਨਵੀਂ ਕਾਰ ਦੇ ਦਿੱਤੀ ਅਤੇ ਸਾਰਾ ਪਰਿਵਾਰ ਏਜੀਆਈ ਫਲੈਟ ਖਜਰੂਲਾ ਥਾਣਾ ਸਦਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿੱਚ ਕਿਰਾਏ ’ਤੇ ਰਹਿਣ ਲੱਗਾ। ਟਰੈਵਲ ਏਜੰਟਾਂ, ਜਿਨ੍ਹਾਂ ਵਿੱਚ ਸਮਿਤ ਬਿਧਵਾ ਵਾਸੀ ਸੁਦਰਸ਼ਨ ਪਾਰਕ ਥਾਣਾ ਮਕਸੂਦਾਂ ਜ਼ਿਲ੍ਹਾ ਜਲੰਧਰ, ਸੁਰਜੀਤ ਸਿੰਘ ਭੱਟੀ ਵਾਸੀ ਲਾਹਦੜਾ ਹਾਲ ਵਾਸੀ ਕਰਮ ਸਿੰਘ ਕਲੋਨੀ ਭੋਗਪੁਰ ਜ਼ਿਲ੍ਹਾ ਜਲੰਧਰ, ਜੱਸੀ ਵਾਸੀ ਕਰਮ ਸਿੰਘ ਕਲੋਨੀ ਭੋਗਪੁਰ ਜ਼ਿਲ੍ਹਾ ਜਲੰਧਰ ਅਤੇ ਰਾਕੇਸ਼ ਮੱਟੂ ਵਾਸੀ ਪਿੰਡ ਜੰਗੀਰ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਸ਼ਾਮਲ ਹਨ, ਨੇ ਪ੍ਰਿੰਸ ਨੂੰ ਕਈ ਕਈ ਵਾਰ ਅਮਰੀਕਾ ਭੇਜਣ ਲਈ ਮੁੰਬਈ, ਦਿੱਲੀ ਅਤੇ ਅੰਮ੍ਰਿਤਸਰ ਜਹਾਜ਼ ਵਿੱਚ ਚੜ੍ਹਾਉਣ ਲਈ ਭੇਜਿਆ, ਜਿੱਥੇ ਉਸ ਦੀ ਖੱਜਲ ਖ਼ੁਆਰੀ ਬਹੁਤ ਕੀਤੀ, ਜਿਸ ਕਰਕੇ ਉਸ ਨੇ ਤੰਗ ਆ ਕੇ ਬਾਥਰੂਮ ਵਿੱਚ ਜਾ ਕੇ ਆਤਮਹੱਤਿਆ ਕਰ ਲਈ। ਪੁਲੀਸ ਨੇ ਸਦਰ ਥਾਣਾ ਫਗਵਾੜਾ ਵਿੱਚ ਟਰੈਵਲ ਏਜੰਟਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪ੍ਰਿੰਸ ਦੇ ਪਰਿਵਾਰ ਵਿੱਚ ਪਿੱਛੇ ਵਿਦੇਸ਼ ਵਿੱਚ ਰਹਿ ਰਿਹਾ ਪਿਤਾ ਗੁਰਮੀਤ ਸਿੰਘ, ਮਾਤਾ ਕੁਲਦੀਪ ਕੌਰ, ਦੋ ਭੈਣਾਂ ਹਨ। ਪੁਲੀਸ ਟਰੈਵਲ ਏਜੰਟਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰ ਰਹੀ ਹੈ। ਪ੍ਰਿੰਸ ਦਾ ਸਸਕਾਰ ਉਸ ਦੇ ਵਿਦੇਸ਼ ਰਹਿੰਦੇ ਰਿਸ਼ਤੇਦਾਰਾਂ ਦੇ ਆਉਣ ’ਤੇ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ।

Advertisement