ਆਵਾਰਾ ਕੁੱਤਿਆਂ ਨੇ ਨਾਬਾਲਗ ਨੋਚਿਆ
ਸਿਰ ਦੇ ਅੱਧੇ ਹਿੱਸੇ ਦੀ ਚਮੜੀ ਉਧੇੜੀ; ਸਿਰ ਦੇ ਅਪਰੇਸ਼ਨ ਦੇ ਨਾਲ ਬੱਚੇ ਦੀ ਹੋਵੇਗੀ ਪਲਾਸਟਿਕ ਸਰਜਰੀ
Advertisement
ਇੱਥੋਂ ਦੇ ਟੋਬਾ ਪਿੰਡ ਵਿੱਚ 10 ਕੁੱਤਿਆਂ ਨੇ ਗਲੀ ਵਿੱਚ ਖੇਡ ਰਹੇ ਸੱਤ ਸਾਲਾ ਬੱਚੇ ਨੂੰ ਜ਼ਖ਼ਮੀ ਕਰ ਦਿੱਤਾ। ਬੱਚੇ ਦੇ ਸਰੀਰ ’ਤੇ ਕੁੱਤਿਆਂ ਦੇ ਵੱਢਣ ਦੇ ਕਰੀਬ 40 ਜ਼ਖ਼ਮ ਹਨ। ਬੱਚੇ ਦੀ ਨੇਹਾ ਨੇ ਦੱਸਿਆ ਕਿ ਉਸ ਦੇ ਤਿੰਨ ਬੱਚੇ ਹਨ ਅਤੇ ਪਤੀ ਦੀ ਮੌਤ ਹੋ ਚੁੱਕੀ। ਉਸ ਦਾ ਪੁੱਤਰ ਅਵਿਰਾਜ (7) ਗੁਆਂਢੀਆਂ ਦੇ ਅੱਠ ਸਾਲ ਦੇ ਪੁੱਤਰ ਨਾਲ ਗਲੀ ਵਿੱਚ ਖੇਡ ਰਿਹਾ ਸੀ। ਇਸ ਦੌਰਾਨ ਕੁੱਤਿਆਂ ਨੇ ਹਮਲਾ ਕਰ ਦਿੱਤਾ। ਗੁਆਂਢੀਆਂ ਦਾ ਬੱਚਾ ਸਾਈਕਲ ’ਤੇ ਚੜ੍ਹ ਕੇ ਭੱਜ ਗਿਆ। ਕੁੱਤਿਆਂ ਨੇ ਪਿੱਛੇ ਤੋਂ ਉਸ ਦੇ ਪੁੱਤਰ ’ਤੇ ਹਮਲਾ ਕਰਕੇ ਸਿਰ ਦੇ ਅੱਧੇ ਹਿੱਸੇ ਦੀ ਚਮੜੀ ਉਧੇੜ ਦਿੱਤੀ। ਬੱਚੇ ਦੀਆਂ ਚੀਕਾਂ ਸੁਣ ਕੇ ਪਿੰਡ ਵਾਸੀਆਂ ਨੇ ਡੰਡਿਆਂ ਤੇ ਪੱਥਰਾਂ ਨਾਲ ਕੁੱਤਿਆਂ ਨੂੰ ਭਜਾਇਆ। ਬੱਚੇ ਨੂੰ ਪਹਿਲਾਂ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਮਗਰੋਂ ਚੰਡੀਗੜ੍ਹ ਮੈਡੀਕਲ ਕਾਲਜ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ। ਉਸ ਨੇ ਦੱਸਿਆ ਕਿ ਸਿਰ ਦੇ ਅਪਰੇਸ਼ਨ ਦੇ ਨਾਲ ਅਵਿਰਾਜ ਦੀ ਪਲਾਸਟਿਕ ਸਰਜਰੀ ਵੀ ਕੀਤੀ ਜਾਵੇਗੀ।
Advertisement
Advertisement