ਲੋਹਗੜ੍ਹ ਪਰਿਵਾਰ ਦਾ ਫਰਜ਼ੰਦ ਸਨੀ ਸਮਰਾ ਕੈਨੇਡਾ ਵਿਚ ਮੇਅਰ ਬਣਿਆ
ਹਲਕੇ ਦੇ ਨਾਮਵਰ ਸਮਰਾ ਪਰਿਵਾਰ ਦਾ ਫਰਜ਼ੰਦ ਸਨੀ ਸਮਰਾ ਕੈਨੇਡਾ ਦੇ ਕੈਲਗਰੀ ਸੂਬੇ ਦੇ ਵੱਡੇ ਸ਼ਹਿਰ ਰੌਕੀਵਿਉ ਕਾਉਂਟੀ ਦਾ ਮੇਅਰ ਬਣ ਗਿਆ ਹੈ। ਸਨੀ ਸਮਰਾ ਪਿਛਲੀ ਵਾਰ ਉੱਥੋਂ ਦੇ ਡਿਪਟੀ ਮੇਅਰ ਸਨ। ਸਮਰਾ ਪਰਿਵਾਰ ਨੂੰ ਧਰਮਕੋਟ ਹਲਕੇ ਅੰਦਰ ਲੋਹਗੜ੍ਹ ਪਰਿਵਾਰ...
Advertisement
ਹਲਕੇ ਦੇ ਨਾਮਵਰ ਸਮਰਾ ਪਰਿਵਾਰ ਦਾ ਫਰਜ਼ੰਦ ਸਨੀ ਸਮਰਾ ਕੈਨੇਡਾ ਦੇ ਕੈਲਗਰੀ ਸੂਬੇ ਦੇ ਵੱਡੇ ਸ਼ਹਿਰ ਰੌਕੀਵਿਉ ਕਾਉਂਟੀ ਦਾ ਮੇਅਰ ਬਣ ਗਿਆ ਹੈ। ਸਨੀ ਸਮਰਾ ਪਿਛਲੀ ਵਾਰ ਉੱਥੋਂ ਦੇ ਡਿਪਟੀ ਮੇਅਰ ਸਨ।
ਸਮਰਾ ਪਰਿਵਾਰ ਨੂੰ ਧਰਮਕੋਟ ਹਲਕੇ ਅੰਦਰ ਲੋਹਗੜ੍ਹ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ। ਹਲਕੇ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਸਮਰਾ ਪਰਿਵਾਰ ਦਾ ਹਿੱਸਾ ਹਨ ਅਤੇ ਸਨੀ ਸਮਰਾ ਉਨ੍ਹਾਂ ਦਾ ਭਤੀਜਾ ਹੈ।
Advertisement
ਸਾਬਕਾ ਵਿਧਾਇਕ ਲੋਹਗੜ੍ਹ ਨੇ ਦੱਸਿਆ ਕਿ ਸਨੀ ਸਮਰਾ ਦਾ ਪਰਿਵਾਰ ਪਿਛਲੇ ਦੋ ਦਹਾਕਿਆਂ ਤੋਂ ਕੈਨੇਡਾ ਦੇ ਕੈਲਗਰੀ ਵਿੱਚ ਰਹਿ ਰਿਹਾ ਹੈ ਅਤੇ ਇਕ ਮਜ਼ਬੂਤ ਕਾਰੋਬਾਰੀ ਹੋਣ ਦੇ ਨਾਲ ਨਾਲ ਉੱਥੋਂ ਦੀ ਸਿਆਸਤ ਵਿੱਚ ਵੀ ਸਰਗਰਮ ਹੈ। ਅੱਜ ਤੜਕਸਾਰ ਸਨੀ ਸਮਰਾ ਦੇ ਮੇਅਰ ਚੁਣੇ ਜਾਣ ਦੀ ਖ਼ਬਰ ਇੱਥੇ ਪੁੱਜੀ ਤਾਂ ਲੋਹਗੜ੍ਹ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦੀ ਭੀੜ ਲੱਗ ਗਈ।
Advertisement
