ਪੁੱਤ ਵੱਲੋਂ ਇੱਟ ਮਾਰ ਕੇ ਪਿਓ ਦੀ ਹੱਤਿਆ
ਸ਼ਰਾਬ ਪੀ ਕੇ ਰੋਜ਼ਾਨਾ ਕਰਦਾ ਸੀ ਕਲੇਸ਼
Advertisement
ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਅੱਲੋਵਾਲ ਵਿਚ ਬੀਤੀ ਰਾਤ ਸ਼ਰਾਬੀ ਪੁੱਤ ਨੇ ਇੱਟ ਮਾਰ ਕੇ ਆਪਣੇ ਪਿਓ ਦੀ ਹੱਤਿਆ ਕਰ ਦਿੱਤੀ| ਮ੍ਰਿਤਕ ਦੀ ਸ਼ਨਾਖਤ ਗੁਰਭੇਜ ਸਿੰਘ (70) ਵਜੋਂ ਹੋਈ ਹੈ| ਵੈਰੋਵਾਲ ਦੇ ਥਾਣਾ ਮੁਖੀ ਸਬ ਇੰਸਪੈਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਗੁਰਭੇਜ ਦਾ ਲੜਕਾ ਸਤਨਾਮ ਸਿੰਘ ਸ਼ਰਾਬੀ ਸੀ ਤੇ ਤਿੰਨ ਸਾਲ ਪਹਿਲਾਂ ਉਸ ਦੀ ਪਤਨੀ ਉਸ ਨੂੰ ਛੱਡ ਕੇ ਪੇਕੇ ਚਲੀ ਗਈ ਸੀ| ਇਸ ਗੱਲ ਤੋਂ ਪ੍ਰੇਸ਼ਾਨ ਹੋ ਕੇ ਉਹ ਆਪਣੇ ਪਿਤਾ ਅਤੇ ਭਰਾ ਨਾਲ ਰੋਜ਼ ਲੜਾਈ ਝਗੜਾ ਕਰਦਾ ਸੀ| ਉਸ ਨੇ ਬੀਤੀ ਰਾਤ ਆਪਣੇ ਪਿਤਾ ਦੇ ਸਿਰ ਵਿੱਚ ਘੋਟਨਾ ਮਾਰ ਦਿੱਤਾ ਜਿਸ ਕਾਰਨ ਉਹ ਜ਼ਮੀਨ ’ਤੇ ਡਿੱਗ ਗਿਆ। ਇਸ ਉਪਰੰਤ ਉਸ ਨੇ ਪਿਓ ਦੇ ਸਿਰ ’ਤੇ ਇੱਟ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ| ਉਸ ਦੀ ਲਾਸ਼ ਸਾਰੀ ਰਾਤ ਘਰ ਦੇ ਵਿਹੜੇ ਵਿੱਚ ਪਈ ਰਹੀ| ਸਵੇਰ ਵੇਲੇ ਇਸ ਦੀ ਜਾਣਕਾਰੀ ਪੰਚਾਇਤ ਦੇ ਮੈਂਬਰ ਰਣਜੀਤ ਸਿੰਘ ਨੇ ਪੁਲੀਸ ਨੂੰ ਦਿੱਤੀ| ਥਾਣਾ ਮੁਖੀ ਨਰੇਸ਼ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਦੇ ਲੜਕੇ ਸਤਨਾਮ ਸਿੰਘ ਖਿਲਾਫ਼ ਬੀਐੱਨਐੱਸ ਦੀ ਦਫ਼ਾ 103, 115 ਅਧੀਨ ਕੇਸ ਦਰਜ ਕੀਤਾ ਗਿਆ ਹੈ| ਪੁਲੀਸ ਨੇ ਪੋਸਟ ਮਾਰਟਮ ਕਰਵਾਉਣ ਲਈ ਗੁਰਭੇਜ ਦੀ ਮ੍ਰਿਤਕ ਦੇਹ ਤਰਨ ਤਾਰਨ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤੀ ਹੈ|
Advertisement
Advertisement