ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫ਼ੌਜੀ ਦੀ ਲਾਸ਼ ਕਾਰ ’ਚੋਂ ਮਿਲੀ

ਕੱਪਡ਼ੇ ਖਰੀਦਣ ਲੲੀ ਘਰੋਂ ਚਮਕੌਰ ਸਾਹਿਬ ਗਿਆ ਸੀ ਨੌਜਵਾਨ
ਮ੍ਰਿਤਕ ਨੌਜਵਾਨ ਦਾ ਪਿਤਾ ਅਰਜਨ ਸਿੰਘ ਜਾਣਕਾਰੀ ਦਿੰਦਾ ਹੋਇਆ। -ਫੋਟੋ : ਬੱਬੀ
Advertisement

ਨੇੜਲੇ ਪਿੰਡ ਖੋਖਰਾਂ ਦੇ ਸਟੇਡੀਅਮ ’ਚ ਪਾਣੀ ਵਾਲੇ ਟੈਂਕੀ ਨੇੜੇ ਖੜ੍ਹੀ ਕਾਰ ’ਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ, ਜੋ ਫ਼ੌਜ ਵਿੱਚ ਨੌਕਰੀ ਕਰਦਾ ਸੀ।

ਥਾਣਾ ਮੁਖੀ ਗੁਰਪ੍ਰੀਤ ਸਿੰਘ ਤੇ ਏਐੱਸਆਈ ਨਰਿੰਦਰਪਾਲ ਸਿੰਘ ਬੈਂਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂੁਚਨਾ ਮਿਲੀ ਸੀ ਕਿ ਪਿੰਡ ਖੋਖਰਾਂ ਦੇ ਸਟੇਡੀਅਮ ’ਚ ਸਵਿਫਟ ਕਾਰ ਪੀਬੀ 71 ਏ 9679 ਖੜ੍ਹੀ ਹੈ, ਜਿਸ ਦੀ ਡਰਾਈਵਰ ਸੀਟ ’ਤੇ ਨੌਜਵਾਨ ਮ੍ਰਿਤਕ ਹਾਲਤ ’ਚ ਪਿਆ ਹੈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਜਾਂਚ-ਪੜਤਾਲ ਕਰਨ ’ਤੇ ਮ੍ਰਿਤਕ ਦੀ ਪਛਾਣ ਕੁਲਜੀਤ ਸਿੰਘ (28) ਪੁੱਤਰ ਅਰਜਨ ਸਿੰਘ ਵਾਸੀ ਪਿੰਡ ਫਤਿਹਗੜ੍ਹ ਵੀਰਾਨ ਵਜੋਂ ਹੋਈ। ਉਹ 2017 ’ਚ ਫੌਜ ਚ ਭਰਤੀ ਹੋਇਆ ਸੀ ਤੇ ਉਸ ਦੀ ਡਿਊਟੀ ਕੋਟਾ (ਰਾਜਸਥਾਨ) ਵਿੱਚ ਸੀ। ਉਨ੍ਹਾਂ ਦੱਸਿਆ ਕਿ ਕੁਲਜੀਤ ਸਿੰਘ ਚਾਰ-ਪੰਜ ਦਿਨ ਪਹਿਲਾਂ ਹੀ ਛੁੱਟੀ ’ਤੇ ਆਇਆ ਸੀ। ਉਸ ਦੀ ਪਤਨੀ ਤੇ ਪਿਤਾ ਪੁਲੀਸ ਮੁਲਾਜ਼ਮ ਹਨ, ਜੋ ਜਲੰਧਰ ਵਿੱਚ ਤਾਇਨਾਤ ਹਨ। ਮ੍ਰਿਤਕ ਕੁਲਜੀਤ ਸਿੰਘ ਦੇ ਪਿਤਾ ਅਰਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਲੰਘੇ ਦਿਨ ਚਾਰ ਵਜੇ ਘਰੋਂ ਚਮਕੌਰ ਸਾਹਿਬ ਨੂੰ ਨਵੇਂ ਕੱਪੜੇ ਲੈਣ ਗਿਆ ਸੀ ਜਿਸ ਦਾ ਬਾਅਦ ਵਿੱਚ ਕੋਈ ਪਤਾ ਨਹੀਂ ਲੱਗਾ। ਪਰਿਵਾਰਕ ਮੈਂਬਰ ਸਾਰੀ ਰਾਤ ਉਸ ਨੂੰ ਲੱਭਦੇ ਰਹੇ ਪਰ ਅੱਜ ਪਿੰਡ ਖੋਖਰਾਂ ਦੇ ਸਟੇਡੀਅਮ ’ਚ ਖੜ੍ਹੀ ਕਾਰ ਵਿਚੋਂ ਉਸ ਦੀ ਲਾਸ਼ ਮਿਲੀ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
Show comments