ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫੌ਼ਜੀ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਡਿੳੂਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਹੋੲੀ ਸੀ ਮੌਤ
ਤਪਾ ’ਚ ਸ਼ਹੀਦ ਲਵਲੀ ਗਿੱਲ (ਇਨਸੈੱਟ) ਨੂੰ ਸਸਕਾਰ ਮੌਕੇ ਸ਼ਰਧਾਂਜਲੀ ਭੇਟ ਕਰਦੇ ਹੋਏ ਜਵਾਨ।
Advertisement

ਰੋਹਿਤ ਗੋਇਲ

ਤਪਾ ਮੰਡੀ ਦੇ 26 ਸਾਲਾ ਫ਼ੌਜੀ ਜਵਾਨ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਸ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਫੌ਼ਜੀ ਅਧਿਕਾਰੀਆਂ ਨੇ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ। ਜਾਣਕਾਰੀ ਮੁਤਾਬਕ ਫੌਜੀ ਲਵਲੀ ਗਿੱਲ ਸਾਲ 2018 ਵਿੱਚ ਭਰਤੀ ਹੋਇਆ ਸੀ ਤੇ ਉਹ ਇਸ ਸਮੇਂ ਗੁਹਾਟੀ ਵਿੱਚ ਤਾਇਨਾਤ ਸੀ। ਇਸ ਮੌਕੇ ਡੀ ਐੱਸ ਪੀ ਤਪਾ ਗੁਰਬਿੰਦਰ ਸਿੰਘ, ਡਾ. ਬਾਲ ਚੰਦ ਬਾਂਸਲ, ਨਾਇਬ ਸੂਬੇਦਾਰ ਅਮਰਜੀਤ ਸਿੰਘ, ਸੂਬੇਦਾਰ ਰਾਜਿੰਦਰ ਸਿੰਘ, ਚੌਕੀ ਇੰਚਾਰਜ ਕਰਮਜੀਤ ਸਿੰਘ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਜਸਵਿੰਦਰ ਸਿੰਘ ਚੱਠਾ ਨੇ ਸ਼ਹੀਦ ਦੇ ਪਿਤਾ ਸੁਰਜੀਤ ਸਿੰਘ, ਮਾਤਾ ਸਰਬਜੀਤ ਕੌਰ, ਭਰਾ ਖੁਸ਼ਕਰਨ ਸਿੰਘ ਨਾਲ ਦੁੱਖ ਵੰਡਾਇਆ।

Advertisement

Advertisement
Show comments