ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿੱਖਾਂ ਦੀ ਲੀਡਰਸ਼ਿਪ ਨਾ ਹੋਣ ਕਾਰਨ ਚੋਣ ਹਾਰਿਆ: ਮਨਦੀਪ ਸਿੰਘ

‘ਵਾਰਸ ਪੰਜਾਬ ਦੇ’ ਸਮੇਤ ਹੋਰ ਗਰਮ ਖਿਆਲ ਧਿਰਾਂ ਦੇ ਸਾਂਝੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਨੇ ਤਰਨ ਤਾਰਨ ਜ਼ਿਮਨੀ ਚੋਣ ਹਾਰਨ ਮਗਰੋਂ ਕਿਹਾ ਕਿ ਸਿੱਖਾਂ ਦੀ ਲੀਡਰਸ਼ਿਪ ਨਾ ਹੋਣ ਕਰ ਕੇ ਉਹ ਚੋਣ ਹਾਰੇ ਹਨ| ਸਿੱਖ ਪੰਥ ਨੇ ਆਪਣੇ ਆਗੂ ਦੀ...
Advertisement

‘ਵਾਰਸ ਪੰਜਾਬ ਦੇ’ ਸਮੇਤ ਹੋਰ ਗਰਮ ਖਿਆਲ ਧਿਰਾਂ ਦੇ ਸਾਂਝੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਨੇ ਤਰਨ ਤਾਰਨ ਜ਼ਿਮਨੀ ਚੋਣ ਹਾਰਨ ਮਗਰੋਂ ਕਿਹਾ ਕਿ ਸਿੱਖਾਂ ਦੀ ਲੀਡਰਸ਼ਿਪ ਨਾ ਹੋਣ ਕਰ ਕੇ ਉਹ ਚੋਣ ਹਾਰੇ ਹਨ| ਸਿੱਖ ਪੰਥ ਨੇ ਆਪਣੇ ਆਗੂ ਦੀ ਚੋਣ ਕਰਨੀ ਹੈ ਜਿਸ ਲਈ ਉਹ ਛੇਤੀ ਹੀ ਯਤਨ ਸ਼ੁਰੂ ਕਰਨਗੇ| ਉਨ੍ਹਾਂ ਕਿਹਾ ਕਿ ਉਹ ਆਪਣਾ ਰਾਜਸੀ ਭਵਿੱਖ ਪੰਥ ਦੇ ਵਧੇਰੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਉਲੀਕਣਗੇ| ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਚੋਣ ਜਿੱਤਣ ਲਈ ਸਰਕਾਰੀ ਧਿਰ ਨੇ ਕਥਿਤ ਤੌਰ ’ਤੇ ਪੈਸੇ, ਨਸ਼ਿਆਂ ਅਤੇ ਹੋਰ ਹਰਬੇ ਵਰਤੇ| ਉਹ ਹਾਰ ਦੀ ਸਮੀਖਿਆ ਕਰਨਗੇ| ਜ਼ਿਕਰਯੋਗ ਹੈ ਕਿ ਚੋਣ ਪ੍ਰਚਾਰ ਦੌਰਾਨ ਸਿੱਖ ਜਥੇਬੰਦੀਆਂ ਦੀ ਆਪਸੀ ਖਿੱਚੋਤਾਣ ਵੀ ਸਾਹਮਣੇ ਆਈ ਸੀ|

Advertisement
Advertisement
Show comments