ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਸਿੱਖਾਂ ਨੂੰ ਪਾਕਿ ਹਵਾਲੇ ਕਰ ਕੇ ਖ਼ਤਰੇ ’ਚ ਨਹੀਂ ਪਾਇਆ ਜਾ ਸਕਦਾ: ਖੜਸੇ

ਕੇਂਦਰੀ ਯੁਵਕ ਮਾਮਲੇ ਤੇ ਖੇਡ ਰਾਜ ਮੰਤਰੀ, ਰਕਸ਼ਾ ਨਿਖਿਲ ਖੜਸੇ ਨੇ ਇੱਥੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਉਨ੍ਹਾਂ ਘਨੌਰ ਹਲਕੇ ਦੇ ਪਿੰਡਾਂ ਜੰਡ ਮੰਗੋਲੀ, ਊਂਟਸਰ, ਕਾਮੀ ਖ਼ੁਰਦ ਅਤੇ ਚਮਾਰੂ ਵਿੱਚ ਘੱਗਰ ਨਦੀ ਦੇ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ...
Advertisement

ਕੇਂਦਰੀ ਯੁਵਕ ਮਾਮਲੇ ਤੇ ਖੇਡ ਰਾਜ ਮੰਤਰੀ, ਰਕਸ਼ਾ ਨਿਖਿਲ ਖੜਸੇ ਨੇ ਇੱਥੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਉਨ੍ਹਾਂ ਘਨੌਰ ਹਲਕੇ ਦੇ ਪਿੰਡਾਂ ਜੰਡ ਮੰਗੋਲੀ, ਊਂਟਸਰ, ਕਾਮੀ ਖ਼ੁਰਦ ਅਤੇ ਚਮਾਰੂ ਵਿੱਚ ਘੱਗਰ ਨਦੀ ਦੇ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਸਿੱਖਾਂ ਦਾ ਜਥਾ ਪਾਕਿਸਤਾਨ ਜਾਣ ਤੋਂ ਤਾਂ ਰੋਕਿਆ ਗਿਆ ਹੈ ਕਿਉਂਕਿ ਸਾਡੇ ਸਿੱਖ ਭਰਾਵਾਂ ਨੂੰ ਪਾਕਿਸਤਾਨ ਦੇ ਹਵਾਲੇ ਕਰਕੇ ਉਨ੍ਹਾਂ ਨੂੰ ਖ਼ਤਰੇ ’ਚ ਨਹੀਂ ਪਾਇਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਮੰਤਰੀਆਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਨਿੱਜੀ ਤੌਰ ’ਤੇ ਦੌਰਾ ਕਰਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਲਈ ਕਿਹਾ ਹੈ, ਤਾਂ ਜੋ ਪੰਜਾਬ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ।

Advertisement
Advertisement
Show comments